ਹੁਣ ਰਾਨੂ ਮੰਡਲ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਲਿਆਂਦਾ ਭੂਚਾਲ

By  Rupinder Kaler August 27th 2019 12:57 PM

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਈਰੈਕਟਰ ਹਿਮੇਸ਼ ਰੇਸ਼ਮਿਆ ਨੇ ਆਪਣੀ ਫ਼ਿਲਮ ਲਈ ਰਾਨੂ ਮੰਡਲ ਤੋਂ ਇੱਕ ਗਾਣਾ ਗਵਾਇਆ ਹੈ । ਇਸ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਤੋਂ ਬਾਅਦ ਰਾਨੂ ਦਾ ਇੱਕ ਹੋ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਵਿੱਚ ਰਾਨੂੰ ਲਤਾ ਮੰਗੇਸ਼ਕਰ ਦਾ ਮਸ਼ਹੂਰ ਗਾਣਾ ‘ਡਫਲੀ ਵਾਲੇ ਡਫਲੀ ਵਜਾ’ ਗਾ ਰਹੀ ਹੈ ।

https://www.instagram.com/p/B1eZd0MBwqA/

ਇਹ ਗਾਣਾ 1979 ਵਿੱਚ ਰਿਲੀਜ਼ ਹੋਈ ਫ਼ਿਲਮ ਸਰਗਮ ਦਾ ਹੈ । ਇਹ ਗੀਤ ਰਿਸ਼ੀ ਕਪੂਰ ’ਤੇ ਫ਼ਿਲਮਾਇਆ ਗਿਆ ਹੈ । ਇਸ ਗਾਣੇ ਨੂੰ ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਨੇ ਗਾਇਆ ਸੀ । ਰਾਨੂ ਮੰਡਲ ਨੇ ਇਸ ਗਾਣੇ ਨੂੰ ਗਾ ਕੇ ਇੱਕ ਵਾਰ ਫਿਰ ਇਸ ਗਾਣੇ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ । ਰਾਨੂ ਮੰਡਲ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਵਿੱਚ ਉਹ ਕਿਸੇ ਸਟੂਡੀਓ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਰਾਨੂ ਇੱਕ ਟੀਵੀ ਸ਼ੋਅ ਵਿੱਚ ਗੈਸਟ ਬਣਕੇ ਪਹੁੰਚੀ ਸੀ । ਇਸ ਦੌਰਾਨ ਰਾਨੂ ਤੋਂ ਪੁਛਿਆ ਗਿਆ ਕਿ ਉਹ ਸਟੇਸ਼ਨ ’ਤੇ ਗਾਣਾ ਕਿਉਂ ਗਾਉਂਦੀ ਸੀ ? ਇਸ ਦੇ ਜੁਵਾਬ ਵਿੱਚ ਰਾਨੂ ਨੇ ਕਿਹਾ ਕਿ ‘ਮੈਂ ਰੇਲਵੇ ਸਟੇਸ਼ਨ ’ਤੇ ਇਸ ਲਈ ਗਾਉਂਦੀ ਸੀ, ਕਿਉਂਕਿ ਮੇਰੇ ਕੋਲ ਘਰ ਨਹੀਂ ਸੀ ਤੇ ਗਾਣਾ ਗਾ ਕੇ ਮੈਂ ਆਪਣਾ ਢਿੱਡ ਭਰਦੀ ਸੀ । ਸਟੇਸ਼ਨ ਤੇ ਕੋਈ ਖਾਣ ਲਈ ਦੇ ਜਾਂਦਾ ਸੀ ਤੇ ਕੋਈ ਪੈਸੇ ਦੇ ਜਾਂਦਾ ਸੀ’ ।

https://www.instagram.com/p/B1qJFsPBzsG/

Related Post