ਸਟੇਸ਼ਨ 'ਤੇ ਗਾਣਾ ਗਾਉਣ ਵਾਲੀ ਰਾਨੂੰ ਬਣੀ ਰਾਤੋ ਰਾਤ ਸਟਾਰ, ਇਸ ਤਰ੍ਹਾਂ ਬਦਲੀ ਜ਼ਿੰਦਗੀ, ਵੱਡੇ ਸ਼ੋਅ 'ਚ ਕੰਮ ਕਰਨ ਦਾ ਮਿਲਿਆ ਮੌਕਾ 

By  Rupinder Kaler August 9th 2019 02:10 PM

ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਮੰਚ ਹੈ ਜਿਹੜਾ ਕਿਸੇ ਨੂੰ ਵੀ ਰਾਤੋ ਰਾਤ ਸੁਰਖੀਆਂ ਵਿੱਚ ਲੈ ਆਉਂਦਾ ਹੈ, ਸਟਾਰ ਬਣਾ ਦਿੰਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਰਾਨੂ ਮੰਡਲ ਨਾਲ । ਇਹ ਉਹੀ ਔਰਤ ਹੈ ਜਿਹੜੀ ਹਾਲ ਹੀ ਵਿੱਚ ਲਤਾ ਮੰਗੇਸ਼ਕਰ ਦਾ ਗਾਣਾ 'ਇੱਕ ਪਿਆਰ ਕਾ ਨਗਮਾ' ਗਾ ਕੇ ਸੁਰਖੀਆਂ ਵਿੱਚ ਆਈ ਸੀ । ਉਸ ਦੀ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲੀ ਸੀ ।

ਇਸ ਵੀਡੀਓ ਤੋਂ ਬਾਅਦ ਹਰ ਪਾਸੇ ਰਾਨੂ ਮੰਡਲ ਦੇ ਹੀ ਚਰਚੇ ਸ਼ੁਰੂ ਹੋ ਗਏ ਸਨ । ਲੋਕ ਕਹਿਣ ਲੱਗ ਗਏ ਸਨ ਕਿ ਮਿਊਜ਼ਿਕ ਇੰਡਸਟਰੀ ਨੂੰ ਦੂਜੀ ਲਤਾ ਮੰਗੇਸ਼ਕਰ ਮਿਲ ਗਈ ਹੈ । ਖ਼ਬਰਾਂ ਦੀ ਮੰਨੀਏ ਤਾਂ ਰਾਨੂ ਮੰਡਲ ਨੂੰ ਹੁਣ ਕਈ ਵੱਡੇ ਸ਼ੋਅ ਵਿੱਚ ਗਾਉਣ ਦੇ ਆਫਰ ਆ ਰਹੇ ਹਨ ।

https://www.instagram.com/p/B0709yyh8wN/

ਰਾਨੂੰ ਇਸ ਨਾਲ ਕਾਫੀ ਖੁਸ਼ ਹੈ ਕਿਉਂਕਿ ਇਸ ਸਭ ਨਾਲ ਉਸ ਦੀ ਜ਼ਿੰਦਗੀ ਬਦਲ ਗਈ ਹੈ । ਉਸ ਨੂੰ ਪਹਿਚਾਣ ਪਾਉਣਾ ਵੀ ਔਖਾ ਹੋ ਗਿਆ ਹੈ, ਹੁਣ ਉਸ ਦਾ ਮੇਕਓਵਰ ਹੋ ਗਿਆ ਹੈ । ਸੋਸ਼ਲ ਮੀਡੀਆ ਤੇ ਉਸ ਦੀਆ ਤਾਜ਼ਾ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ ।

https://www.instagram.com/p/B06k-pvBdzU/

Related Post