ਰਾਨੂੰ ਮੰਡਲ ਨੂੰ ਜਿਸ ਨੇ ਮਸ਼ਹੂਰ ਕੀਤਾ, ਉਸ ’ਤੇ ਹੀ ਰਾਨੂੰ ਦੀ ਧੀ ਨੇ ਲਗਾਏ ਗੰਭੀਰ ਇਲਜ਼ਾਮ

By  Rupinder Kaler September 4th 2019 05:05 PM

ਰੇਲਵੇ ਸਟੇਸ਼ਨ ਤੇ ਗਾਣਾ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਨੂੰ ਕਿਸੇ ਪਹਿਚਾਣ ਦੀ ਲੋੜ ਨਹੀ ਹੈ । ਪਰ ਰਾਨੂੰ ਮੰਡਲ ਨੂੰ ਲੈ ਕੇ ਉਸ ਦੀ ਬੇਟੀ ਅਲਿਜਾਬੇਥ ਸਾਠੀ ਰਾਏ ਨੇ ਕਈ ਖੁਲਾਸੇ ਕੀਤੇ ਹਨ । ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ‘ਉਸ ਤੋਂ ਜਿੰਨਾ ਹੋ ਸਕਿਆ ਉਹ ਆਪਣੀ ਮਾਂ ਰਾਨੂੰ ਮੰਡਲ ਦਾ ਧਿਆਨ ਰੱਖਦੀ ਸੀ । ਪਰ ਕੁਝ ਲੋਕ ਉਸ ਦੀ ਮਾਂ ਦਾ ਬਰੇਨ ਵਾਸ਼ ਕਰਨ ਤੇ ਲੱਗੇ ਹੋਏ ਹਨ’।

https://www.instagram.com/p/B16GjPEjxCT/

ਇਸ ਇੰਟਰਵਿਊ ਵਿੱਚ ਉਸ ਨੇ ਰਾਨੂੰ ਮੰਡਲ ਦੀ ਵੀਡੀਓ ਵਾਇਰਲ ਕਰਨ ਵਾਲੇ ਅਤਿੰਦਰ ਚੱਕਰਵਤੀ ਤੇ ਵੀ ਗੰਭੀਰ ਇਲਜ਼ਾਮ ਲਗਾਏ । ਉਸ ਨੇ ਕਿਹਾ ਕਿ ‘ ਅਤਿੰਦਰ ਤੇ ਉਸ ਕੱਲਬ ਦੇ ਲੋਕ ਜਿਹੜੇ ਉਸ ਦੀ ਮਾਂ ਦਾ ਖਿਆਲ ਰੱਖਦੇ ਸਨ ਉਹ ਉਸ ਨੂੰ ਆਪਣੀ ਮਾਂ ਨਾਲ ਨਹੀਂ ਮਿਲਣ ਦਿੰਦੇ ਤੇ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ’

https://www.instagram.com/p/B1xxoiNDyA_/

ਰਾਨੂੰ ਮੰਡਲ ਦੀ ਧੀ ਨੇ ਕਿਹਾ ਕਿ ‘ਜਿਸ ਸਮੇਂ ਉਹ ਮੁੰਬਈ ਤੋਂ ਕੋਲਕਾਤਾ ਸ਼ਿਫਟ ਹੋਏ ਸਨ ਉਸ ਸਮੇਂ ਉਸ ਦਾ ਵਿਆਹ ਹੋ ਗਿਆ ਸੀ ਤੇ ਉਸ ਦਾ ਸਹੁਰਾ ਪਰਿਵਾਰ ਸਾਂਝਾ ਪਰਿਵਾਰ ਸੀ ਇਸ ਕਰਕੇ ਉਹ ਆਪਣੀ ਮਾਂ ਰਾਨੂੰ ਮੰਡਲ ਨੂੰ ਨਾਲ ਨਹੀਂ ਸੀ ਰੱਖ ਸਕਦੀ’ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਨੂੰ ਮੰਡਲ ਇੱਕ ਤੋਂ ਬਾਅਦ ਇੱਕ ਬਾਲੀਵੁੱਡ ਗਾਣੇ ਕਰ ਰਹੀ ਹੈ । ਇਸ ਪ੍ਰਸਿੱਧੀ ਤੋਂ ਬਾਅਦ ਹੀ ਰਾਨੂੰ ਮੰਡਲ ਦੀ ਧੀ ਸਾਹਮਣੇ ਆਈ ਹੈ ।

https://www.instagram.com/p/B1eVI_cjQS3/

Related Post