ਰਾਨੂੰ ਮੰਡਲ ਦੀ ਮੇਕਅੱਪ ਵਾਲੀ ਤਸਵੀਰ ਸੀ ਫੇਕ, ਮੇਕਅੱਪ ਆਰਟਿਸਟ ਨੇ ਵੀਡੀਓ ਸਾਂਝੀ ਕਰਕੇ ਦੱਸੀ ਸਚਾਈ

By  Rupinder Kaler November 21st 2019 06:01 PM

ਆਪਣੀ ਆਵਾਜ਼ ਨਾਲ ਸੋਸ਼ਲ ਮੀਡੀਆ ਤੇ ਛਾਉਣ ਵਾਲੀ ਰਾਨੂੰ ਮੰਡਲ ਏਨੀਂ ਦਿਨੀਂ ਆਪਣੀਆਂ ਕੁਝ ਤਸਵੀਰਾਂ ਕਰਕੇ ਕਾਫੀ ਟਰੋਲ ਹੋ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਨੂੰ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਸੀ ਜਿਸ ਵਿੱਚ ਉਸ ਨੇ ਕਾਫੀ ਜ਼ਿਆਦਾ ਮੇਕਅਪ ਕੀਤਾ ਸੀ । ਇਸ ਸਭ ਦੇ ਚਲਦੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਉਡਾਇਆ ਸੀ । ਮੇਕਅੱਪ ਕਰਕੇ ਰਾਨੂੰ ਮੰਡਲ ਦਾ ਚਿਹਰਾ ਕਾਫੀ ਵੱਖਰਾ ਦਿਖਾਈ ਦੇ ਰਿਹਾ ਸੀ ।

https://www.instagram.com/p/B5CpwQWArdN/

ਇਸ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਗਿਆ । ਉਹਨਾਂ ਦੇ ਤਰ੍ਹਾਂ ਤਰਾਂ ਦੇ ਮੀਮ ਬਣਾਕੇ ਪਾਏ ਗਏ ਸਨ । ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਸਨ ਜਿਹੜੇ ਰਾਨੂੰ ਦੇ ਹੱਕ ਵਿੱਚ ਅੱਗੇ ਆਏ ਸਨ । ਇਸ ਸਭ ਦੇ ਚਲਦੇ ਰਾਨੂੰ ਮੰਡਲ ਦੀ ਮੇਕਅੱਪ ਆਰਟਿਸਟ ਨੇ ਵੀ ਰਾਨੂੰ ਮੰਡਲ ਨੂੰ ਸਪੋਟ ਕੀਤਾ ਹੈ, ਤੇ ਉਸ ਨੇ ਮੇਕਅੱਪ ਦੀ ਅਸਲ ਸਚਾਈ ਦੱਸੀ ਹੈ ।

https://www.instagram.com/p/B4-T3k_gwIY/

ਮੇਕਅੱਪ ਆਰਟਿਸਟ ਨੇ ਆਪਣੇ ਇੰਸਟਾਗ੍ਰਾਮ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਦੇਖਕੇ ਫਰਕ ਦੇਖਿਆ ਜਾ ਸਕਦਾ ਹੈ । ਇਸ ਫੋਟੋ ਨੂੰ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ ਜਿਸ ਵਿੱਚ ਟਰੋਲਰ ਨੂੰ ਕਿਸੇ ਦਾ ਮਜ਼ਾਕ ਨਾ ਉਡਾਉਣ ਦੀ ਸਲਾਹ ਦਿੱਤੀ ਹੈ । ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਨੇ ਰਾਨੂੰ ਮੰਡਲ ਦੀ ਅਸਲ ਤਸਵੀਰ ਨਾਲ ਛੇੜਛਾੜ ਕਰਕੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ।

https://www.instagram.com/p/B4-XJDqAju5/

Related Post