ਹੁਣ ਆਹ ਕੀ ਹੋ ਗਿਆ ਰਾਨੂੰ ਮੰਡਲ ਨੂੰ, ਸੋਸ਼ਲ ਮੀਡੀਆ ’ਤੇ ਨਵੀਂ ਵੀਡੀਓ ਹੋ ਰਹੀ ਹੈ ਖੂਬ ਵਾਇਰਲ

By  Rupinder Kaler September 25th 2019 04:14 PM

ਇੱਕ ਸਮਾਂ ਸੀ ਜਦੋਂ ਰਾਨੂੰ ਮੰਡਲ ਰੇਲਵੇ ਸਟੇਸ਼ਨ ਤੇ ਗਲੀਆਂ ਬਜ਼ਾਰਾਂ ਵਿੱਚ ਘੁੰਮ ਫਿਰ ਕੇ ਗਾਣੇ ਗਾਉਂਦੀ ਸੀ ਤੇ ਉਸ ਨੂੰ ਗੁਜ਼ਾਰੇ ਜੋਗੇ ਪੈਸੇ ਮਿਲ ਜਾਂਦੇ ਸਨ । ਭਾਵੇਂ ਰਾਨੂੰ ਮੰਡਲ ਅੱਜ ਸਟਾਰ ਬਣ ਗਈ ਹੈ ਪਰ ਉਹ ਅਕਸਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੈ । ਇੱਕ ਇੰਟਰਵਿਊ ਵਿੱਚ ਰਾਨੂੰ ਨੇ ਕਿਹਾ ਸੀ ਕਿ ਉਹ ਆਪਣੇ ਪੁਰਾਣੇ ਦਿਨਾਂ ਨੂੰ ਕਦੇ ਵੀ ਨਹੀਂ ਭੁੱਲੇਗੀ ।

https://www.instagram.com/p/B2R3tZpj6FF/

ਇਸ ਸਭ ਦੇ ਚਲਦੇ ਹਾਲ ਹੀ ਵਿੱਚ ਰਾਨੂੰ ਮੰਡਲ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਸ਼ਾਇਦ ਹੀ ਪਹਿਲਾਂ ਕਦੇ ਕਿਸੇ ਨੇ ਦੇਖਿਆ ਹੋਵੇਗਾ । ਇਸ ਵੀਡੀਓ ਵਿੱਚ ਰਾਨੂੰ ਮੰਡਲ ਮੁਹੰਮਦ ਰਫੀ ਦਾ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਰਾਨੂੰ ਮੰਡਲ ਬੇਹੱਦ ਖਰਾਬ ਹਾਲਤ ਵਿੱਚ ਨਜ਼ਰ ਆ ਰਹੀ ਹੈ ।

https://www.instagram.com/p/B2v9QnnglE5/?utm_source=ig_embed&utm_campaign=dlfix

ਰਾਨੂੰ ਦਾ ਇਹ ਨਵਾਂ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਰਾਨੂੰ ਮੰਡਲ ਸੜਕ ਤੇ ਇੱਕ ਕਾਰ ਕੋਲ ਖੜੀ ਹੋਈ ਹੈ ਤੇ ਗਾਣਾ ਗਾ ਰਹੀ ਹੈ । ਉਹ ਮਾਈਕ ਤੇ ਰਿਸ਼ੀ ਕਪੂਰ ਦੀ ਫ਼ਿਲਮ ਹਮ ਕਿਸੀ ਸੇ ਕਮ ਨਹੀਂ ਦਾ ਮਸ਼ਹੂਰ ਗਾਣਾ ਕਿਆ ਹੁਆ ਤੇਰਾ ਵਾਅਦਾ ਗਾ ਰਹੀ ਹੈ ।

https://www.instagram.com/p/B1xxoiNDyA_/

ਕੁਝ ਲੋਕ ਰਾਨੂੰ ਦਾ ਵੀਡੀਓ ਬਣਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਨੂੰ ਮੰਡਲ ਸੋਸ਼ਲ ਮੀਡੀਆ ਤੇ ਰਾਤੋ ਰਾਤ ਸਟਾਰ ਬਣ ਗਈ ਸੀ ਜਿਸ ਕਰਕੇ ਉਸ ਨੂੰ ਕਈ ਫ਼ਿਲਮਾਂ ਵਿੱਚ ਵੀ ਗਾਉਣ ਦਾ ਮੌਕਾ ਮਿਲ ਗਿਆ ਹੈ ।

Related Post