ਰਾਨੂੰ ਮੰਡਲ ਤੇ ਹਿਮੇਸ਼ ਰੇਸ਼ਮੀਆ ਦੇ ਨਵੇਂ ਗਾਣੇ ਦੇ ਟੀਜ਼ਰ ਨੇ ਯੂ-ਟਿਊਬ ’ਤੇ ਲਿਆਂਦਾ ਭੂਚਾਲ, ਕੁਝ ਘੰਟਿਆਂ ’ਚ ਲੱਖਾਂ ’ਚ ਪਹੁੰਚੇ ਵੀਵਰਜ਼

By  Rupinder Kaler November 14th 2019 05:50 PM

ਰਾਨੂੰ ਮੰਡਲ ਤੇ ਹਿਮੇਸ਼ ਰੇਸ਼ਮੀਆ ਦਾ ਗਾਣਾ ‘ਆਸ਼ਕੀ ਮਂੇ ਤੇਰੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਤਹਿਲਕਾ ਮਚਾ ਦਿੱਤਾ ਹੈ । ਰਾਨੂੰ ਤੇ ਹਿਮੇਸ਼ ਦੇ ਇਸ ਗਾਣੇ ਦਾ ਟੀਜ਼ਰ ਨੰਬਰ ਇੱਕ ਤੇ ਟ੍ਰੈਂਡ ਕਰ ਰਿਹਾ ਹੈ । ਇਸ ਗਾਣੇ ਵਿੱਚ ਹਿਮੇਸ਼ ਦਾ ਕੈਪ ਵਾਲਾ ਲੁੱਕ ਫਿਰ ਦਿਖਾਈ ਦੇ ਰਿਹਾ ਹੈ ।

https://www.instagram.com/p/B4OblY3hfH2/?utm_source=ig_embed

ਇਸ ਟੀਜ਼ਰ ਨੂੰ ਰਿਲੀਜ਼ ਹੋਏ ਕੁਝ ਘੰਟੇ ਹੀ ਹੋਏ ਹਨ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਰਾਨੂੰ ਤੇ ਹਿਮੇਸ਼ ਦਾ ਇਹ ਗਾਣਾ ਹੈਪੀ ਹਾਰਡੀ ਤੇ ਹੀਰ ਦਾ ਹੈ । ਇਸ ਫ਼ਿਲਮ ਵਿੱਚ ਹਿਮੇਸ਼ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣਗੇ ।

ਇਸ ਫ਼ਿਲਮ ਵਿੱਚ ਰਾਨੂੰ ਨੇ ਦੋ ਤਿੰਨ ਗਾਣੇ ਗਾਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਨੂੰ ਮੰਡਲ ਦੀ ਗਾਣਾ ਗਾਉਣ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਦੋਂ ਇਹ ਵੀਡੀਓ ਹਿਮੇਸ਼ ਕੋਲ ਪਹੁੰਚੀ ਤਾਂ ਉਹਨਾਂ ਨੇ ਰਾਨੂੰ ਮੰਡਲ ਨਾਲ ਸੰਪਰਕ ਕੀਤਾ ਤੇ ਉਸ ਨੂੰ ਆਪਣੀ ਫ਼ਿਲਮ ਵਿੱਚ ਗਾਣਾ ਗਾਉਣ ਦਾ ਚਾਂਸ ਦਿੱਤਾ ਸੀ ।

Related Post