ਰਾਨੂੰ ਮੰਡਲ ਦੇ ਅਗਲੇ ਗਾਣੇ ‘ਆਦਤ’ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮਚਾਈ ਧਮਾਲ, ਮੇਕਿੰਗ ਵੀਡੀਓ ਆਈ ਸਾਹਮਣੇ

By  Rupinder Kaler September 17th 2019 11:42 AM

ਰਾਨੂੰ ਮੰਡਲ ਏਨੀਂ ਦਿਨੀਂ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀ ਹੈ । ਉਹਨਾਂ ਦੇ ਪਹਿਲੇ ਗਾਣੇ ‘ਤੇਰੀ ਮੇਰੀ ਕਹਾਣੀ’ ਨੇ ਨਾ ਸਿਰਫ ਉਸ ਨੂੰ ਬਾਲੀਵੁੱਡ ਵਿੱਚ ਪਹਿਚਾਣ ਦਿਵਾਈ ਬਲਕਿ ਇਸ ਗਾਣੇ ਰਾਹੀਂ ਰਾਨੂੰ ਨੇ ਲੋਕਾਂ ਦੇ ਦਿਲ ਵਿੱਚ ਵੀ ਜਗ੍ਹਾ ਪੱਕੀ ਕਰ ਲਈ ਹੈ । ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਰਾਨੂੰ ਮੰਡਲ ਇੱਕ ਹੋਰ ਗਾਣੇ ਆਦਤ ਦੀ ਤਿਆਰੀ ਵਿੱਚ ਲੱਗੀ ਹੋਈ ਹੈ ।

https://www.instagram.com/p/B2R4HW-jOc1/

ਇਸ ਗਾਣੇ ਦੀ ਹਾਲ ਹੀ ਵਿੱਚ ਮੇਕਿੰਗ ਵੀਡੀਓ ਸਾਹਮਣੇ ਆਈ ਹੈ ।ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਕੁਝ ਘੰਟੇ ਪਹਿਲਾਂ ਸਾਹਮਣੇ ਆਈ ਇਸ ਵੀਡੀਓ ਦੇ ਵੀਵਰਜ਼ ਦੀ ਗਿਣਤੀ 70 ਹਜ਼ਾਰ ਤੋਂ ਵੱਧ ਹੋ ਗਈ ਹੈ । ਇਸ ਗਾਣੇ ਨੂੰ ਸੁਣ ਕੇ ਹਰ ਕੋਈ ਰਾਨੂੰ ਮੰਡਲ ਦੀ ਤਾਰੀਫ ਕਰ ਰਿਹਾ ਹੈ । ਇਸ ਵੀਡੀਓ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/B2eaNqHDOAP/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿਮੇਸ਼ ਨੇ ਰਾਨੂੰ ਮੰਡਲ ਦੀ ਤਾਰੀਫ ਵੀ ਕੀਤੀ ਹੈ । ਆਦਤ ਤੋਂ ਇਲਾਵਾ ਰਾਨੂੰ ਮੰਡਲ ਹਿਮੇਸ਼ ਦੇ ਨਾਲ ਆਸ਼ਿਕੀ ਮੇਂ ਤੇਰੀ ਵਿੱਚ ਵੀ ਕੰਮ ਕਰੇਗੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਨੂੰ ਦਾ ਇੱਕ ਗਾਣੇ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਕਿ ਸੁਪਰ ਹਿੱਟ ਹੈ ।

Related Post