ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਰਾਨੂ ਮੰਡਲ ਬਣ ਗਈ ਹੈ ਸਟਾਰ, ਹੁਣ ਦੱਸਿਆ ਕਿਉਂ ਗਾਉਂਦੀ ਸੀ ਰੇਲਵੇ ਸਟੇਸ਼ਨ 'ਤੇ 

By  Rupinder Kaler August 26th 2019 12:21 PM

ਲਤਾ ਮੰਗੇਸ਼ਕਰ ਦਾ ਗਾਣਾ 'ਪਿਆਰ ਕਾ ਨਗਮਾ ਹੈ' ਗਾ ਕੇ ਰਾਤੋ ਰਾਤ ਸੋਸ਼ਲ ਮੀਡੀਆ 'ਤੇ ਸਟਾਰ ਬਣੀ ਰਾਨੂ ਮੰਡਲ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਰੇਲਵੇ ਸਟੇਸ਼ਨ 'ਤੇ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਨੂੰ ਹਾਲ ਹੀ ਵਿੱਚ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੰਦੇ ਹੋਏ, ਉਸ ਦਾ ਇੱਕ ਗਾਣਾ ਆਪਣੇ ਸਟੂਡੀਓ ਵਿੱਚ ਰਿਕਾਰਡ ਕੀਤਾ ਹੈ ।

https://www.instagram.com/p/B1eVI_cjQS3/

ਇਸ ਰਿਕਾਰਡਿੰਗ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵੀ ਬੇਹਦ ਪਸੰਦ ਕੀਤਾ ਜਾ ਰਿਹਾ ਹੈ । ਹਾਲ ਹੀ ਵਿੱਚ ਰਾਨੂ ਇੱਕ ਟੀਵੀ ਸ਼ੋਅ ਵਿੱਚ ਗੈਸਟ ਬਣਕੇ ਪਹੁੰਚੀ ਸੀ । ਇਸ ਦੌਰਾਨ ਰਾਨੂ ਤੋਂ ਪੁਛਿਆ ਗਿਆ ਕਿ ਉਹ ਸਟੇਸ਼ਨ 'ਤੇ ਗਾਣਾ ਕਿਉਂ ਗਾਉਂਦੀ ਸੀ ?

https://www.instagram.com/p/B1lQ_LLj3wx/

ਇਸ ਦੇ ਜੁਵਾਬ ਵਿੱਚ ਰਾਨੂ ਨੇ ਕਿਹਾ ਕਿ 'ਮੈਂ ਰੇਲਵੇ ਸਟੇਸ਼ਨ 'ਤੇ ਇਸ ਲਈ ਗਾਉਂਦੀ ਸੀ, ਕਿਉਂਕਿ ਮੇਰੇ ਕੋਲ ਘਰ ਨਹੀਂ ਸੀ ਤੇ ਗਾਣਾ ਗਾ ਕੇ ਮੈਂ ਆਪਣਾ ਢਿੱਡ ਭਰਦੀ ਸੀ । ਸਟੇਸ਼ਨ ਤੇ ਕੋਈ ਖਾਣ ਲਈ ਦੇ ਜਾਂਦਾ ਸੀ ਤੇ ਕੋਈ ਪੈਸੇ ਦੇ ਜਾਂਦਾ ਸੀ' । ਹਿਮੇਸ਼ ਨੇ ਆਪਣੀ ਨਵੀਂ ਫ਼ਿਲਮ ਵਿੱਚ ਰਾਨੂ ਨੂੰ ਗਾਣਾ ਗਾਉਣ ਦਾ ਮੌਕਾ ਦਿੱਤਾ ਹੈ ।

https://www.instagram.com/p/B1iP7E7D9Dp/

ਹਿਮੇਸ਼ ਨੇ ਇਸ ਮੌਕੇ ਤੇ ਕਿਹਾ ਕਿ ਸਲਮਾਨ ਖ਼ਾਨ ਦੇ ਪਿਤਾ ਨੇ ਇੱਕ ਵਾਰ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇਕਰ ਕਿਸੇ ਵਿੱਚ ਟੈਲੇਂਟ ਦਿਖਾਈ ਦੇਵੇ ਤਾਂ ਉਸ ਨੂੰ ਹਮੇਸ਼ਾ ਅੱਗੇ ਲੈ ਕੇ ਆਉਣਾ ਚਾਹੀਦਾ ਹੈ ।

Related Post