ਰਣਵੀਰ ਤੇ ਆਲੀਆ ਨੇ ਕਪਿਲ ਦੀ ਅਗਲੀ ਫਿਲਮ ਦਾ ਕੀਤਾ ਐਲਾਨ, ਦੇਖੋ ਵੀਡੀਓ
ਰਣਵੀਰ ਤੇ ਆਲੀਆ ਨੇ ਕਪਿਲ ਦੀ ਅਗਲੀ ਫਿਲਮ ਦਾ ਕੀਤਾ ਐਲਾਨ, ਦੇਖੋ ਵੀਡੀਓ : ਰਣਵੀਰ ਸਿੰਘ ਅਤੇ ਆਲੀਆ ਭੱਟ ਇਹਨਾਂ ਦਿਨਾਂ 'ਚ ਆਪਣੀ ਆਉਣ ਵਾਲੀ ਫਿਲਮ ਗਲੀ ਬੋਆਏ ਦੇ ਪ੍ਰਮੋਸ਼ਨ 'ਚ ਬਿਜ਼ੀ ਚੱਲ ਰਹੇ ਹਨ।ਰਣਵੀਰ ਸਿੰਘ ਦੀਆਂ ਫਿਲਮ ਦੀ ਪ੍ਰਮੋਸ਼ਨ ਦੌਰਾਨ ਕਈ ਵਿਵਾਦਿਤ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਹਨ। ਕਿਤੇ ਰਣਵੀਰ ਸਿੰਘ ਨੇ ਸਟੇਜ ਤੋਂ ਕੁੱਦ ਕੇ ਦਰਸ਼ਕ ਜ਼ਖਮੀ ਕਰ ਦਿੱਤੇ ਅਤੇ ਕਿਤੇ ਉਹਨਾਂ ਦਾ ਵਿਵਾਦਿਤ ਬਿਆਨਾਂ ਵਾਲਾ ਵੀਡੀਓ ਚਰਚਾ 'ਚ ਬਣਿਆ ਹੋਇਆ ਹੈ।
View this post on Instagram
ਫਿਲਮ ਦੀ ਪ੍ਰਮੋਸ਼ਨ ਦੌਰਾਨ ਆਲੀਆ ਭੱਟ ਅਤੇ ਰਣਵੀਰ ਸਿੰਘ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਹਨ ਜਿੱਥੇ ਦੋਨਾਂ ਨੇ ਖੂਬ ਮਸਤੀ ਕੀਤੀ ਹੈ। ਸ਼ੋਅ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਰਣਵੀਰ ਅਤੇ ਆਲੀਆ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਫਨੀ ਬੁਆਏ ਜਿਸਦਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ । ਜੇ ਤੁਸੀਂ ਸਮਝ ਰਹੇ ਕਿ ਰਣਵੀਰ ਅਤੇ ਆਲੀਆ ਕੋਈ ਕਾਮੇਡੀ ਫਿਲਮ ਲੈ ਕੇ ਆ ਰਹੇ ਨੇ ਤਾਂ ਅਜਿਹਾ ਨਹੀਂ ।ਦਰਅਸਲ ਰਣਵੀਰ ਅਤੇ ਆਲੀਆ ਕਪਿਲ ਦੇ ਸ਼ੋਅ 'ਚ ਆਏ ਸਨ ਅਤੇ ਉਹ ਮਜ਼ਾਕ –ਮਜ਼ਾਕ 'ਚ ਹੀ ਇਸ ਫਿਲਮ ਦਾ ਐਲਾਨ ਕਰ ਗਏ । ਜਦਕਿ ਅਜਿਹੀ ਕੋਈ ਫਿਲਮ ਹੈ ਹੀ ਨਹੀਂ ।
ਹੋਰ ਵੇਖੋ : ਜਸਵਿੰਦਰ ਭੱਲਾ ਨੇ ਫਿਲਮ ‘ਉੜਾ ਆੜਾ’ ਲਈ ਦਿੱਤਾ ਖਾਸ ਸੰਦੇਸ਼, ਹਰ ਇੱਕ ਪੰਜਾਬੀ ਲਈ ਜ਼ਰੂਰੀ, ਦੇਖੋ ਵੀਡੀਓ
View this post on Instagram
ਕਪਿਲ ਸ਼ਰਮਾ ਦੇ ਸ਼ੋਅ 'ਚ ਰਣਵੀਰ ਅਤੇ ਆਲੀਆ ਨੇ ਅਜਿਹੀ ਬਹੁਤ ਸਾਰੀ ਮਸਤੀ ਕੀਤੀ ਹੈ।ਫਿਲਮ ਗਲੀ ਬੋਆਏ ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰ ਰਹੇ ਹਨ। ਫਿਲਮ 14 ਫਰਵਰੀ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਫਿਲਮ ਇੱਕ ਰੈਪਰ ਦੀ ਜ਼ਿੰਦਗੀ ਦਰਸਾ ਰਹੀ ਹੈ ਤਾਂ ਜ਼ਾਹਿਰ ਹੈ ਪੌਪ ਮਿਊਜ਼ਿਕ ਭਰਪੂਰ ਹੋਣ ਵਾਲਾ ਹੈ , ਤੇ ਟਰੇਲਰ ‘ਚ ਉਸ ਦਾ ਨਮੂਨਾ ਨਜ਼ਰ ਵੀ ਆ ਰਿਹਾ ਹੈ।ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਰਣਵੀਰ ਸਿੰਘ ਰੈਪਰ ਦੇ ਰੂਪ 'ਚ ਹੀ ਪਹੁੰਚੇ ਸੀ।