ਰਣਵੀਰ ਸਿੰਘ ਬਣੇ ਚਾਰਲੀ ਚੈਪਲਿਨ, ਵੀਡੀਓ ਵੇਖ ਹੋ ਜਾਓਗੇ ਲੋਟ ਪੋਟ

By  Gourav Kochhar May 2nd 2018 07:07 AM

ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਅਪ-ਕਮਿੰਗ ਫ਼ਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਖ਼ਤਮ ਕਰਕੇ ਅੱਜ-ਕੱਲ੍ਹ ਸਵਿਟਜ਼ਰਲੈਂਡ ‘ਚ ਛੁੱਟੀਆਂ ਮਨਾ ਕਰ ਰਹੇ ਹਨ। ਉਂਝ ਤਾਂ ਇਹ ਐਕਟਰ ਆਪਣੀ ਐਨਰਜੀ ਤੇ ਐਕਟਿੰਗ ਨਾਲ ਸਭ ਨੂੰ ਇੰਪ੍ਰੈਸ ਕਰਦੇ ਹੀ ਰਹਿੰਦੇ ਹਨ ਪਰ ਹੁਣ ਰਣਵੀਰ Ranveer Singh ਨਜ਼ਰ ਆਉਣਗੇ ਵੱਖਰੇ ਅੰਦਾਜ਼ ‘ਚ। ਇਹ ਲੁੱਕ ਹੋਵੇਗੀ ਕਾਮੇਡੀ ਦੇ ਕਿੰਗ ਚਾਰਲੀ ਚੈਪਲਿਨ ਨੂੰ ਉਨ੍ਹਾਂ ਦਾ ਟ੍ਰਿਬਿਊਟ।

ਰਣਵੀਰ ਸਿੰਘ Ranveer Singh ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਤੇ ਫੋਟੋ ਪੋਸਟ ਵੀ ਕੀਤੀ ਹੈ ਜਿਸ ‘ਚ ਰਣਵੀਰ ਨੇ ਹੂ-ਬ-ਹੂ ਚਾਰਲੀ ਨੂੰ ਕਾਪੀ ਕੀਤਾ ਹੈ। ਵੀਡੀਓ ‘ਚ ਰਣਵੀਰ ਦਾ ਗੈਟਅੱਪ, ਐਕਟਿੰਗ ਸਭ ਨੂੰ ਹੈਰਾਨ ਕਰਨ ਵਾਲੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਲੋਟ-ਪੋਟ ਹੋ ਜਾਓਗੇ।

“A day without laughter is a day wasted” - Charlie Chaplin #ChaplinsWorld #inLOVEwithSWITZERLAND @chaplins.world @montreuxriviera @myswitzerlandin @myvaud

A post shared by Ranveer Singh (@ranveersingh) on May 1, 2018 at 2:24am PDT

ਰਣਵੀਰ ਦੀ ਆਉਣ ਵਾਲੀ ਫ਼ਿਲਮ ਜ਼ੋਇਆ ਅਖ਼ਤਰ ਵੱਲੋਂ ਡਾਇਰੈਕਟ ਕੀਤੀ ‘ਗਲੀ ਬੁਆਏ’ ਹੈ ਜਿਸ ‘ਚ ਆਲੀਆ ਭੱਟ ਲੀਡ ਰੋਲ ‘ਚ ਨਜ਼ਰ ਆਵੇਗੀ ਤੇ ਆਪਣੀ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਰਣਵੀਰ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਸਾਰਾ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰ ਰਹੀ ਹੈ।

ਰਣਬੀਰ Ranveer Singh ਸਿੰਘ ਇਨ੍ਹਾਂ ਦਿਨੀਂ ਸਵਿਟਜ਼ਰਲੈਂਡ ਦੀਆਂ ਖ਼ੂਬਸੂਰਤ ਵਾਦੀਆ ‘ਚ ਆਪਣੀਆਂ ਛੁੱਟੀਆਂ ਬਿਤਾ ਰਹੇ ਹਨ। ਪਰ ਇੱਥੇ ਉਨ੍ਹਾਂ ਦੀ ਰੇਲ ਬਣਨ ਜਾ ਰਹੀ ਹੈ। ਹੈਰਾਨ ਹੋਣ ਦੀ ਲੋੜ ਨਹੀਂ, ਰਣਵੀਰ ਨੂੰ ਕੋਈ ਡਾਂਟ ਨਹੀਂ ਰਿਹਾ ਬਲਕਿ ਖ਼ਬਰ ਇਹ ਹੈ ਕਿ ਸਵਿਸ ਟੂਰਿਜ਼ਮ ਡਿਪਾਰਟਮੈਂਟ ਜਲਦ ਹੀ ਰਣਵੀਰ ਦੇ ਨਾਂ ‘ਤੇ ਇੱਕ ਖਾਸ ਟ੍ਰੇਨ ਚਲਾਏਗਾ। ਰਣਬੀਰ ਪਹਿਲੇ ਅਜਿਹੇ ਯੰਗ ਸਟਾਰ ਨੇ ਜਿਨ੍ਹਾਂ ਦੇ ਨਾਂ ‘ਤੇ ਟ੍ਰੇਨ ਸਵਿਟਜ਼ਰਲੈਂਡ ਦੀ ਪਟਰੀਆਂ ‘ਤੇ ਦੌੜੇਗੀ। ਰਣਵੀਰ ਸਿੰਘ ਸਵਿਟਰਲੈਂਡ ਟੂਰਿਜ਼ਮ ਦੇ ਓਫਿਸ਼ਿਅਲ ਬ੍ਰੈਂਡ ਅੰਬੈਸੇਡਰ ਹਨ।

ranveer singh

ਇਨ੍ਹਾਂ ਹੀ ਨਹੀਂ ਉਸ ਦੇ ਨਾਂ ਦੀ ਇਸ ਟ੍ਰੇਨ ਦਾ ਨਾਂ ਰਣਵੀਰ ਆਨ ਟੂਰ ਹੋਵੇਗਾ। ਸਵਿਟਜ਼ਰਲੈਂਡ ‘ਚ ਰਣਵੀਰ ਦੀ ਫ਼ੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਉੱਥੇ ਉਨ੍ਹਾਂ ਦੀਆਂ ਫ਼ਿਲਮਾਂ ਕਾਫੀ ਹਿੱਟ ਰਹਿੰਦੀਆਂ ਨੇ। ਸਿਰਫ਼ ਇੰਨਾ ਹੀ ਨਹੀਂ ਰਣਵੀਰ ਦੀਆਂ ਫ਼ਿਲਮਾਂ ਦਾ ਇੱਥੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ।

ਰਣਵੀਰ Ranveer Singh ਪਿਛਲੇ ਸਾਲ ਵੀ ਗਰਮੀ ਦੀ ਛੁੱਟੀਆਂ ਲਈ ਸਵਿਟਜ਼ਰਲੈਂਡ ਗਏ ਸੀ। ਇਹ ਉਨ੍ਹਾਂ ਫੇਵਰੇਟ ਦੇਸ਼ ਹੈ। ਰਣਵੀਰ ਇਸ ਬਾਰ ਲੇਕ ਜੇਨੇਵਾ ‘ਚ ਘੁੰਮਣ ਦਾ ਪਲਾਨ ਕਰ ਰਹੇ ਹਨ। ਇਸ ਜਗ੍ਹਾ ਨੂੰ ਸਵਿੱਸ ਨਗੀਨਾ ਕਿਹਾ ਜਾਂਦਾ ਹੈ। ਰਣਵੀਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਜ਼ੋਇਆ ਅਖ਼ਤਰ ਦੀ ਫ਼ਿਲਮ ‘ਗਲੀ ਬੁਆਏ’ ‘ਚ ਨਜ਼ਰ ਆਉਣਗੇ, ਜਿਸ ਦੀ ਸ਼ੂਟਿੰਗ ਉਸ ਨੇ ਹਾਲ ਹੀ ‘ਚ ਪੂਰੀ ਹੋਈ ਹੈ।

ranveer singh

Related Post