ਰਣਵੀਰ ਸਿੰਘ ਦੀ ਇਸ ਘੜੀ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ ...! ਏਨੇਂ ਕਰੋੜ ਦੀ ਹੈ ਘੜੀ

By  Rupinder Kaler February 18th 2020 01:56 PM

ਰਣਵੀਰ ਸਿੰਘ ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਨਾਲ ਛੁੱਟੀਆਂ ਮਨਾ ਕੇ ਵਾਪਿਸ ਪਰਤੇ ਹਨ । ਇਹ ਜੋੜੀ ਮੁੰਬਈ ਹਵਾਈ ਅੱਡੇ ਦੇ ਬਾਹਰ ਹੱਥਾਂ ਵਿੱਚ ਹੱਥ ਪਾ ਕੇ ਬਾਹਰ ਨਿਕਲਦੀ ਦੇਖੀ ਗਈ ਸੀ । ਇਸ ਦੌਰਾਨ ਰਣਵੀਰ ਸਿੰਘ ਨੇ ਆਮ ਕੱਪੜੇ ਪਾਏ ਹੋਏ ਸਨ ਪਰ ਇੱਕ ਚੀਜ਼ ਹਰ ਇੱਕ ਦਾ ਧਿਆਨ ਰਣਵੀਰ ਸਿੰਘ ਵੱਲ ਖਿੱਚ ਰਹੀ ਸੀ । ਇਹ ਚੀਜ਼ ਸੀ ਰਣਵੀਰ ਸਿੰਘ ਦੀ ਬਹੁਤ ਹੀ ਕੀਮਤੀ ਘੜੀ ।

ਇਹ ਸਵਿਸ ਘੜੀ ਏਨੀਂ ਸ਼ਾਨਦਾਰ ਸੀ ਕਿ ਹਰ ਕੋਈ ਇਸ ਨੂੰ ਦੇਖ ਰਿਹਾ ਸੀ ।ਉਹਨਾਂ ਨੇ ਫਰੈਂਕ ਮੂਲਰ ਦੀ ਘੜੀ ਪਾਈ ਸੀ । ਵ੍ਹਾਈਟ ਗੋਲਡ ਨਾਲ ਬਣੀ ਇਸ ਘੜੀ ਤੇ ਸੈਂਕੜੇ ਹੀਰੇ ਜੜੇ ਹੋਏ ਸਨ । ਘੜੀ ਦੇ ਅੰਦਰ ਜੋ ਨੰਬਰ ਸਨ ਉਹਨਾਂ ’ਤੇ ਵੀ ਹੀਰੇ ਜੜੇ ਹੋਏ ਸਨ । ਰਣਵੀਰ ਦੀ ਇਸ ਘੜੀ ਦਾ ਬੈਲਟ ਲੈਦਰ ਦਾ ਹੈ । ਫਰੈਂਕ ਮੂਲਰ ਸੀਰੀਜ਼ ਦੀ ਇਸ ਘੜੀ ਦੀ ਕੀਮਤ 2.1 ਕਰੋੜ ਦੱਸੀ ਜਾ ਰਹੀ ਹੈ ।

ਇਹ ਘੜੀ ਏਨੀਂ ਮਹਿੰਗੀ ਹੈ ਕਿ ਭਾਰਤ ਵਿੱਚ ਬਹੁਤ ਹੀ ਘੱਟ ਲੋਕ ਇਸ ਨੂੰ ਖਰੀਦ ਸਕਦੇ ਹਨ । ਰਣਵੀਰ ਨੂੰ ਘੜੀਆਂ ਦਾ ਬਹੁਤ ਸ਼ੌਂਕ ਹੈ ਜੋ ਵੀ ਘੜੀ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਖਰੀਦ ਲੈਂਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਵੀਰ ਸਿੰਘ ਦਾ ਸਟਾਈਲ ਬਹੁਤ ਹੀ ਚਰਚਾ ਵਿੱਚ ਰਹਿੰਦਾ ਹੈ । ਉਹ ਆਪਣੇ ਕੱਪੜਿਆਂ ਨੂੰ ਲੈ ਕੇ ਅਕਸਰ ਟਰੋਲ ਹੋ ਜਾਂਦੇ ਹਨ ।

https://www.instagram.com/p/B7upt2kh4kB/

Related Post