ਰਣਵੀਰ ਸਿੰਘ ਨੇ ਆਪਣੇ ਕੋ-ਸਟਾਰ ਨੂੰ ਕੀਤਾ ਕਿੱਸ, ਦੀਪਿਕਾ ਨੂੰ ਲੈ ਕੇ ਆਖੀ ਇਹ ਗੱਲ …!

By  Rupinder Kaler January 31st 2020 11:52 AM

ਰਣਵੀਰ ਸਿੰਘ ਜਿੱਥੇ ਵੀ ਹੁੰਦੇ ਹਨ ਉੱਥੇ ਆਪਣੀ ਮੌਜੂਦਗੀ ਨਾਲ ਮਾਹੌਲ ਨੂੰ ਐਂਟਰਟੇਨਿੰਗ ਬਣਾ ਦਿੰਦੇ ਹਨ । ਹਾਲ ਹੀ ਵਿੱਚ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੀ ਫ਼ਿਲਮ 83 ਦੇ ਕੋ-ਐਕਟਰ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਰਣਵੀਰ ਸਿੰਘ ਆਪਣੇ ਕੋ-ਸਟਾਰ ਜਤਿਨ ਨੂੰ ਕਿੱਸ ਕਰਨ ਦਾ ਡਰਾਮਾ ਕਰਦੇ ਹਨ ।

https://www.instagram.com/p/B7yyLxvB9dx/

ਰਣਵੀਰ ਦੇ ਇਸ ਡਰਾਮੇ ਨੂਮ ਦੇਖ ਕੇ ਬਾਕੀ ਦੀ ਟੀਮ ਹੂਟਿੰਗ ਕਰਨ ਲੱਗ ਜਾਂਦੀ ਹੈ । ਇਸ ਤੋਂ ਬਾਅਦ ਰਣਵੀਰ ਨੂੰ ਕੁਝ ਯਾਦ ਆਉਂਦਾ ਹੈ ਤਾਂ ਉਹ ਆਪਣਾ ਫੋਨ ਹੱਥ ਵਿੱਚ ਲੈ ਕੇ ਦੇਖਦੇ ਹਨ ਤੇ ਕਹਿੰਦੇ ਹਨ ਕਿ ਤੁਹਾਡੀ ਭਾਬੀ ਲਾਈਵ ਹੈ ਤੇ ਸਭ ਕੁਝ ਦੇਖ ਰਹੀ ਹੈ ਕਿ, ਕੀ ਹੋ ਰਿਹਾ ਹੈ ।

https://www.instagram.com/p/B7vtM0gBqwW/

ਫ਼ਿਲਮ 83 ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਰਣਵੀਰ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ । ਦੀਪਿਕਾ ਵੀ ਇਸ ਫ਼ਿਲਮ ਵਿੱਚ ਰਣਵੀਰ ਦੇ ਨਾਲ ਹੈ । ਇਸ ਫ਼ਿਲਮ ਵਿੱਚ ਉਹ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ ।

https://www.instagram.com/p/B78CR4hhFFB/

Related Post