ਰਣਵੀਰ ਸਿੰਘ ਨੇ ਇਸ ਪੈਂਤਰੇ ਨਾਲ ਦੀਪਿਕਾ ਨੂੰ ਆਪਣੇ ਪਿਆਰ ਵਿੱਚ ਫਸਾਇਆ …!

By  Rupinder Kaler May 27th 2020 10:58 AM

ਫ਼ਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਵਿੱਚ ਰਹਿੰਦੀ ਹੈ । ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਦੋਹਾਂ ਦਾ ਪਿਆਰ ਕਿਸ ਤਰ੍ਹਾਂ ਸ਼ੁਰੂ ਹੋਇਆ । ਇਸ ਸਭ ਦੇ ਚੱਲਦੇ ਹਾਲ ਹੀ ਵਿੱਚ ਰਣਵੀਰ ਸਿੰਘ ਨੇ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਨਾਲ ਲਾਈਵ ਚੈਟ ਕੀਤੀ ਹੈ । ਇਸ ਦੌਰਾਨ ਉਹਨਾਂ ਨੇ ਰਣਵੀਰ ਤੋਂ ਦੀਪਿਕਾ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਹਨ ।

https://www.instagram.com/p/B-EpqOshnXH/

ਸੁਨੀਲ ਨੇ ਲਾਈਵ ਚੈਟ ਵਿੱਚ ਦੱਸਿਆ ਕਿ ਜਦੋਂ ਉਹਨਾਂ ਨੇ ਦੀਪਿਕਾ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਡੇਟਿੰਗ ਦੌਰਾਨ ਰਣਵੀਰ ਉਹਨਾਂ ਨੂੰ ਹਮੇਸ਼ਾ ਫੁੱਲ ਭੇਜਦੇ ਸਨ ਕਿਉਂਕਿ ਦੀਪਿਕਾ ਨੂੰ ਫੁੱਲ ਬਹੁਤ ਪਸੰਦ ਸਨ । ਸੁਨੀਲ ਨੇ ਇਹ ਵੀ ਦੱਸਿਆ ਕਿ ਜਦੋਂ ਦੀਪਿਕਾ ਇੱਕ ਗੱਲ ਦੱਸ ਰਹੀ ਸੀ ਤਾਂ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ ।

https://www.instagram.com/p/BymMWvnBh31/?utm_source=ig_embed

ਇਸ ਤੇ ਰਣਵੀਰ ਸਿੰਘ ਹੱਸਦੇ ਹੋਏ ਕਹਿੰਦੇ ਹਨ ‘ਅੱਜ ਦੇ ਯੰਗ ਜੇਂਟਲਮੈਨ ਦੇਖੋ ਅਤੇ ਸਿੱਖੋ ਮੇਰੇ ਤੋਂ, ਇਹ ਹੁੰਦਾ ਹੈ ਪਟਾਉਣਾ, ਇਹ ਹੁੰਦਾ ਹੈ ਪੈਂਤਰਾ’। ਇਸ ਤੋਂ ਬਾਅਦ ਰਣਵੀਰ ਸਿੰਘ ਕਹਿੰਦੇ ਹਨ ਕਿ ਦੀਪਿਕਾ ਨੂੰ ਫੁੱਲ ਕਾਫੀ ਪਸੰਦ ਹਨ । ਇਸੇ ਲਈ ਜਦੋਂ ਵੀ ਉਹ ਸ਼ੂਟਿੰਗ ਤੋਂ ਆਉਂਦੀ ਸੀ ਤਾਂ ਮੈਂ ਉਸ ਲਈ ਫੁੱਲ ਲੈ ਕੇ ਜਾਂਦਾ ਸੀ ।

https://www.instagram.com/p/B44U3l0BGsz/?utm_source=ig_embed

6 ਮਹੀਨੇ ਡੇਟਿੰਗ ਕਰਨ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਸੀ ਕਿ ਦੀਪਿਕਾ ਮੇਰੇ ਵਾਸਤੇ ਬਣੀ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਬਣਾ ਕੇ ਰੱਖਣ ਲਈ ਮੈਂ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 6 ਸਾਲ ਡੇਟਿੰਗ ਕਰਨ ਤੋਂ ਬਾਅਦ ਰਣਵੀਰ ਸਿੰਘ ਨੇ 2019 ਵਿੱਚ ਦੀਪਿਕਾ ਨਾਲ ਵਿਆਹ ਕਰਵਾਇਆ ਸੀ ।

Related Post