ਰਣਵੀਰ ਸਿੰਘ ਨੇ ਆਖਿਰ ਦੱਸ ਹੀ ਦਿੱਤਾ ਕੌਣ ਨੇ ਉਹਨਾਂ ਦੇ ਅਨਮੋਲ ਰਤਨ , ਦੇਖੋ ਵੀਡੀਓ

By  Aaseen Khan January 18th 2019 10:44 AM -- Updated: January 18th 2019 10:52 AM

ਰਣਵੀਰ ਸਿੰਘ ਨੇ ਆਖਿਰ ਦੱਸ ਹੀ ਦਿੱਤਾ ਕੌਣ ਨੇ ਉਹਨਾਂ ਦੇ ਅਨਮੋਲ ਰਤਨ , ਦੇਖੋ ਵੀਡੀਓ : ਸਿੰਬਾ ਵਰਗੀ ਹਿੱਟ ਫਿਲਮ ਦੇਣ ਤੋਂ ਬਾਅਦ ਰਣਵੀਰ ਸਿੰਘ ਤਿਆਰ ਹਨ ਆਪਣੀ ਨਵੀਂ ਫਿਲਮ 'ਗਲੀ ਬੋਆਏ' ਦੇ ਰਿਲੀਜ਼ ਲਈ। ਉਹਨਾਂ ਦੀ ਫਿਲਮ ਸਿੰਬਾ ਨੇ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ। ਹੁਣ ਗਲੀ ਬੋਆਏ ਫਿਲਮ 'ਚ ਰਣਵੀਰ ਸਿੰਘ ਇੱਕ ਰੈਪਰ ਦਾ ਰੋਲ ਨਿਭਾ ਰਹੇ ਹਨ। ਹੁਣ ਤੱਕ ਰਣਵੀਰ ਸਿੰਘ ਦੀ ਆਵਾਜ਼ 'ਚ ਫਿਲਮ ਦੇ 2 ਗਾਣੇ ਰਿਲੀਜ਼ ਹੋ ਚੁੱਕੇ ਹਨ। ਜਿੰਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਖੂਬ ਧਮਾਲ ਮਚਾਈ ਹੈ।

https://www.instagram.com/p/Bsvd-5phAVd/

ਪਰ ਹੁਣ ਰਣਵੀਰ ਸਿੰਘ ਦਾ ਸ਼ੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹਨਾਂ ਨੇ ਦੱਸ ਦਿੱਤਾ ਹੈ ਕਿ ਉਹਨਾਂ ਦੇ ਅਨਮੋਲ ਰਤਨ ਕੌਣ ਨੇ। ਜੀ ਹਾਂ ਉਹ ਇਸ ਵੀਡੀਓ 'ਚ ਰੈਪਰ ਡਿਵਾਈਨ ਅਤੇ ਨੇਜੀ ਨਾਲ ਕਰਨ ਅਰਜੁਨ ਫਿਲਮ ਦਾ ਸੁਪਰਹਿੱਟ ਗਾਣਾ ਰਾਮ ਲੱਖਣ ਗਾਉਂਦੇ ਸੁਣਾਈ ਦੇ ਰਹੇ ਹਨ। ਡਿਵਾਈਨ ਅਤੇ ਨੇਜੀ ਰਣਵੀਰ ਸਿੰਘ ਦੀ ਫਿਲਮ ਗਲੀ ਬੋਆਏ ਦੇ ਅਹਿਮ ਪਹਿਲੂ ਹਨ। ਇਹ ਹੀ ਉਹ ਦੋ ਰੈਪਰ ਨੇ ਜਿੰਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਰਣਵੀਰ ਸਿੰਘ ਵੱਲੋਂ ਫਿਲਮ ਗਲੀ ਬੋਆਏ ਫਿਲਮਾਈ ਗਈ ਹੈ।

ਹੋਰ ਵੇਖੋ : ਦਲਜੀਤ ਨੇ ਕਿਉਂ ਤੋੜਿਆ ਇੰਸਟਾਗ੍ਰਾਮ ਤੇ ਫੇਮਸ ਹੋਇਆ ਅੰਡਾ, ਦੇਖੋ ਵੀਡੀਓ

https://www.instagram.com/p/BsvaO8ahL2W/

ਦੱਸ ਦਈਏ ਰਣਵੀਰ ਸਿੰਘ ਨੇ ਕਰੀਬ 10 ਮਹੀਨੇ ਤੱਕ ਡਿਵਾਈਨ ਤੇ ਨੇਜੀ ਤੋਂ ਰੈਪ ਗਾਉਣ ਦੀ ਟਰੇਨਿੰਗ ਲਈ ਹੈ ਜਿਸ ਤੋਂ ਬਾਅਦ ਹੀ ਉਹਨਾਂ ਨੇ ਫਿਲਮ 'ਚ ਰੈਪ ਸਾਂਗ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਗਲੀ ਬੋਆਏ ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰ ਰਹੇ ਹਨ। ਫਿਲਮ 14 ਫਰਵਰੀ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਰਣਵੀਰ ਦੇ ਨਾਲ ਆਲੀਆ ਭੱਟ ਵੀ ਇਸ ਫਿਲਮ 'ਚ ਲੀਡ ਰੋਲ ਨਿਭਾ ਰਹੇ ਹਨ।

Related Post