ਕਪਿਲ ਦੇਵ ਵਰਗੀ ਲੁੱਕ ਪਾਉਣ ਲਈ ਰਣਵੀਰ ਸਿੰਘ ਨੂੰ ਖਾਣੀਆਂ ਪਈਆਂ ਇਹ ਚੀਜ਼ਾਂ 

By  Rupinder Kaler July 22nd 2019 12:49 PM

ਬਹੁਤ ਘੱਟ ਸਮੇਂ ਵਿੱਚ ਰਣਵੀਰ ਸਿੰਘ ਨੇ ਬਾਲੀਵੁੱਡ ਵਿੱਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ ਕਿਉਂਕਿ ਉਹ ਜਿਸ ਕਿਰਦਾਰ ਨੂੰ ਨਿਭਾਉਂਦੇ ਹਨ, ਉਹ ਉਸ ਵਿੱਚ ਹੀ ਢਲ ਜਾਂਦੇ ਹਨ । ਇਹੀ ਕਾਰਨ ਹੈ ਕਿ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਦੇਖਦੇ ਹੋਏ ਦਰਸ਼ਕ ਤਾੜੀਆਂ ਵਜਾਉਣ ਲਈ ਮਜ਼ਬੂਰ ਹੋ ਜਾਂਦੇ ਹਨ । ਫ਼ਿਲਹਾਲ ਲੋਕਾਂ ਨੂੰ ਉਹਨਾਂ ਦੀ ਫ਼ਿਲਮ 83 ਦਾ ਇੰਤਜ਼ਾਰ ਹੈ । ਇਸ ਫ਼ਿਲਮ ਵਿੱਚ ਉਹ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ ।

https://www.instagram.com/p/Bzjqn_fB8cS/

ਹਾਲ ਹੀ ਵਿੱਚ ਇਸ ਫ਼ਿਲਮ ਦੀ ਫਰਸਟ ਲੁੱਕ ਸਾਹਮਣੇ ਆਈ ਸੀ । ਇਸ ਵਿੱਚ ਰਣਵੀਰ ਸਿੰਘ ਕਪਿਲ ਦੇਵ ਵਾਂਗ ਹੀ ਦਿਖਾਈ ਦੇ ਰਹੇ ਹਨ । ਇਹ ਸਿਰਫ ਮੇਕਅੱਪ ਦਾ ਹੀ ਕਮਾਲ ਨਹੀਂ ਕਪਿਲ ਦੇਵ ਦੀ ਲੁੱਕ ਅਪਨਾਉਣ ਲਈ ਰਣਵੀਰ ਨੇ ਆਪਣੀ ਡਾਈਟ ਵਿੱਚ ਵੀ ਖਾਸਾ ਬਦਲਾਅ ਲਿਆਂਦਾ ਹੈ । ਪੀਓਡੀ ਸਪਲਾਈ ਦੇ ਕੋ-ਫਾਊਂਡਰ ਅਨਮੋਲ ਸਿੰਗਲਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕਰਦੇ ਹੋਏ ਦੱਸਿਆ ਰਣਵੀਰ ਸਿੰਘ ਭਾਰੀ ਖਾਣੇ ਦੇ ਸ਼ੌਂਕੀਨ ਹਨ ।

https://www.instagram.com/p/BzIdmTJBZY1/

ਇਸ ਲਈ ਉਹਨਾਂ ਦੀ ਪਸੰਦ ਦਾ ਖ਼ਾਸ ਲਿਆਲ ਰੱਖਿਆ ਗਿਆ ਹੈ । ਇੱਕ ਅਥਲੀਟ ਦੀ ਲੁੱਕ ਹਾਸਲ ਕਰਨ ਲਈ ਰਣਵੀਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਹੈਵੀ ਪ੍ਰੋਟੀਨ ਡਾਈਟ ਲੈ ਰਹੇ ਹਨ । ਰਣਵੀਰ ਸਿੰਘ ਨੂੰ Jalepenos ਨੋਸ ਕ੍ਰਿਸਪ ਬੇਕਨ ਆਮਲੇਟ ਖਾਣਾ ਬਹੁਤ ਪਸੰਦ ਹੈ । ਇਸ ਵਿੱਚ ਆਂਡਿਆਂ ਦੇ ਨਾਲ ਨਾਲ ਫ੍ਰੈਸ਼ ਬੈਰੀ ਵੀ ਸ਼ਾਮਿਲ ਹੁੰਦੇ ਹਨ । Carbs ਨਾਲ ਰਣਵੀਰ ਨੂੰ ਅਨਰਜੀ ਮਿਲਦੀ ਹੈ ਜਦੋਂ ਕਿ ਪ੍ਰੋਟੀਨ ਫੈਟ ਘਟਾਉਣ ਤੇ ਮਸਲ ਵਧਾਉਣ ਲਈ ਹੈ । ਲੰਦਨ ਵਿੱਚ ਸ਼ੂਟਿੰਗ ਦੌਰਾਨ ਰਾਣਵੀਰ ਦੀ ਡਾਈਟ ਦਾ ਖ਼ਾਸ ਖਿਆਲ ਰੱਖਣ ਲਈ ਚਾਰ ਸ਼ੈਫ ਵੀ ਮੌਜੂਦ ਸਨ ।

https://www.instagram.com/p/Bx30Zhxh39E/

Related Post