ਰਣਵੀਰ ਸਿੰਘ ਵੀ ਨੇ ਦੀਪ ਜੰਡੂ ਅਤੇ ਬੋਹੇਮੀਆ ਦੇ ਗਾਣਿਆਂ ਦੇ ਮੁਰੀਦ, ਦੇਖੋ ਵੀਡੀਓ

By  Aaseen Khan November 4th 2019 12:33 PM

ਬਾਲੀਵੁੱਡ ਦੇ ਬੇਮਿਸਾਲ ਅਦਾਕਾਰ ਰਣਵੀਰ ਸਿੰਘ ਜਿੰਨ੍ਹਾਂ ਦੀ ਊਰਜਾ ਦਾ ਲੈਵਲ ਹਰ ਵੇਲੇ ਸਿਖਰਾਂ 'ਤੇ ਹੁੰਦਾ ਹੈ। ਰਣਵੀਰ ਸਿੰਘ ਪੰਜਾਬੀ ਗੀਤਾਂ 'ਤੇ ਅਕਸਰ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇਸ ਵਾਰ ਉਹਨਾਂ ਇੱਕ ਵਾਰ ਫਿਰ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਪੰਜਾਬੀ ਗੀਤ 'ਤੇ ਖੂਬ ਮਸਤੀ ਕੀਤੀ ਹੈ। ਇਹ ਗੀਤ ਹੈ 2018 'ਚ ਆਇਆ ਬੋਹੇਮੀਆ ਅਤੇ ਦੀਪ ਜੰਡੂ ਦਾ 'ਗੁੱਡ ਲਾਈਫ' ਜਿਹੜਾ ਕਾਫੀ ਹਿੱਟ ਸਾਬਿਤ ਹੋਇਆ ਸੀ।

 

View this post on Instagram

 

Respect to my brother @ranveersingh for always showing his support ❤️ lets get it #GOODLIFE @iambohemia @desihiphopking @sukhsanghera @parmamusic @lally_mundi @speedrecords #RMG #RR

A post shared by Deep Jandu (@deepjandu) on Nov 3, 2019 at 6:59am PST

ਦੀਪ ਜੰਡੂ ਨੇ ਰਣਵੀਰ ਸਿੰਘ ਦੇ ਲਾਈਵ ਦਾ ਛੋਟਾ ਜਿਹਾ ਕਲਿੱਪ ਸਾਂਝਾ ਕਰ ਉਹਨਾਂ ਦਾ ਹਮੇਸ਼ਾ ਸਪੋਰਟ ਕਰਨ ਲਈ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰਣਵੀਰ ਸਿੰਘ ਪੰਜਾਬੀ ਗੀਤਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ ਹਨ। ਪੰਜਾਬੀ ਸੰਗੀਤ ਦੀ ਪ੍ਰਸਿੱਧੀ ਦਾ ਵੀ ਇਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਜ਼ਿਆਦਾਤਰ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ 'ਚ ਪੰਜਾਬੀ ਗੀਤ ਤਾਂ ਸੁਣਨ ਨੂੰ ਜ਼ਰੂਰ ਮਿਲਦੇ ਹਨ।

ਹੋਰ ਵੇਖੋ : ਇਸ ਕਿਰਦਾਰ ਨਾਲ ਉਮਰ ਭਰ ਗੁਰਨਾਮ ਭੁੱਲਰ ਨੂੰ ਰੱਖਿਆ ਜਾਵੇਗਾ ਯਾਦ, ਨਵੀਂ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ

ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀ ਮਨਪਸੰਦ ਦੀ ਲਿਸਟ 'ਚ ਵੀ ਪੰਜਾਬੀ ਗੀਤ ਸਭ ਤੋਂ ਉਪਰ ਰਹਿੰਦੇ ਹਨ। ਦੀਪ ਜੰਡੂ ਤੇ ਬੋਹੇਮੀਆ ਦੇ ਇਸ ਗੀਤ ਦੀ ਗੱਲ ਕਰੀਏ ਤਾਂ 2018 'ਚ ਰਿਲੀਜ਼ ਹੋਇਆ ਸੀ ਜਿਸ ਨੂੰ ਹੁਣ ਤੱਕ ਯੂ ਟਿਊਬ 'ਤੇ 26 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਹੋ ਚੁੱਕੇ ਹਨ।

Related Post