ਅਦਾਕਾਰ ਰਣਵੀਰ ਸਿੰਘ ਦੀ ਕਾਰ ਤੇ ਮੋਟਰ-ਸਾਈਕਲ ਦੀ ਹੋਈ ਭਿਆਨਕ ਟੱਕਰ, ਹਾਦਸੇ ਦੀ ਵੀਡੀਓ ਵਾਇਰਲ
ਅਦਾਕਾਰ ਰਣਵੀਰ ਸਿੰਘ ਦੀ ਕਾਰ ਨੂੰ ਇੱਕ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ ਹੈ । ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਵੱਜੀ । ਇਸ ਹਾਦਸੇ ਦੌਰਾਨ ਰਣਵੀਰ ਸਿੰਘ ਕਾਰ ਵਿੱਚੋਂ ਉਤਰੇ ਤੇ ਕਾਰ ਦਾ ਨੁਕਸਾਨ ਦੇਖਿਆ ਤੇ ਚਲੇ ਗਏ । ਇਸ ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ।

ਇਸ ਵੀਡੀਓ ਵਿੱਚ ਰਣਵੀਰ ਸਿੰਘ ਪੱਤਰਕਾਰਾਂ ਨੂੰ ਹੱਥ ਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ ।ਰਣਵੀਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ’ਤੇ ਲੋਕਾਂ ਵੱਲੋਂ ਲਗਤਾਰ ਕਮੈਂਟ ਕੀਤੇ ਜਾ ਰਹੇ ਹਨ ।ਕੁਝ ਲੋਕ ਰਣਵੀਰ ਦੀ ਸਲਾਮਤੀ ਲਈ ਪਰਮਾਤਮਾ ਦਾ ਸ਼ੁਕਰੀਆ ਵੀ ਅਦਾ ਕਰ ਰਹੇ ਹਨ ।

ਵਿਆਹ ਦੀਆਂ ਖ਼ਬਰਾਂ ਦੌਰਾਨ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ
ਪ੍ਰਿੰਸ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਹਸਪਤਾਲ ‘ਚ ਹੋਏ ਭਰਤੀ, ਤਸਵੀਰਾਂ ਹੋ ਰਹੀਆਂ ਵਾਇਰਲ
ਸਾਰਾ ਗੁਰਪਾਲ ਦੇ ਰਿਆਲਟੀ ਸ਼ੋਅ ਵਿੱਚੋਂ ਬਾਹਰ ਆਉਂਦੇ ਹੀ ਸਾਰਾ ਦੇ ਪਤੀ ਦੇ ਬਦਲੇ ਤੇਵਰ, ਸਾਰਾ ਬਾਰੇ ਕਹੀ ਵੱਡੀ ਗੱਲ

ਰਣਵੀਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਫ਼ਿਲਮ ‘83’ ਵਿੱਚ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਯਸ਼ਰਾਜ ਬੈਨਰ ਹੇਠ ਬਣ ਰਹੀ ਫ਼ਿਲਮ ਵਿੱਚ ਵੀ ਨਜ਼ਰ ਆਉਣਗੇ ।
View this post on Instagram