ਰਣਵੀਰ ਦੀ ਸਿੰਬਾ ਚ ਸਿੰਘਮ ਦਾ ਜਲਵਾ , ਦੇਖੋ ਵੀਡੀਓ

By  Aaseen Khan December 3rd 2018 03:08 PM -- Updated: December 3rd 2018 03:13 PM

ਫਿਲਮ ਸਿੰਬਾ ਦਾ ਟਰੇਲਰ ਹੋਇਆ ਰਿਲੀਜ਼ , ਅਜੇ ਦੇਵਗਨ ਵੀ ਆਉਣਗੇ ਨਜ਼ਰ : ਮਸਾਲਾ ਫ਼ਿਲਮਾਂ ਦੇ ਕਿੰਗ ਕਹੇ ਜਾਣ ਵਾਲੇ ਬਾਲੀਵੁੱਡ ਦੇ ਦਿੱਗਜ ਡਾਇਰੈਕਟਰ ਰੋਹਿਤ ਸ਼ੈਟੀ ਇੱਕ ਵਾਰ ਫਿਰ ਫਿਲਮ 'ਸਿੰਬਾ' ਨਾਲ ਸਿਨੇਮਾ ਘਰਾਂ 'ਚ ਧਮਾਕੇਦਾਰ ਐਂਟਰੀ ਕਰਨ ਜਾ ਰਹੇ ਹਨ। ਰਣਵੀਰ ਸਿੰਘ ਸਟਾਰਰ ਇਹ ਇਸ ਫਿਲਮ 'ਚ ਅਜੇਦੇਵਗਨ ਆਪਣੇ ਸਿੰਘਮ ਦੇ ਕਿਰਦਾਰ 'ਚ ਦਰਸ਼ਕਾਂ ਨੂੰ ਡਬਲ ਡੋਸ ਵੀ ਦੇਣਗੇ। ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ , ਜੋ ਕਿ ਸ਼ੁਰੂ ਹੀ ਸਿੰਘਮ ਫਿਲਮ ਦੀ ਕਹਾਣੀ ਤੋਂ ਹੁੰਦਾ ਹੈ। ਰਣਵੀਰ ਸਿੰਘ ਜੋ ਕੇ ਸਿੰਬਾ ਦੇ ਕਰੈਕਟਰ 'ਚ ਨੇ ਵੱਡੇ ਹੋ ਕੇ ਸਿੰਘਮ ਵਾਂਗ ਪੁਲਿਸ ਇੰਸਪੈਕਟਰ ਤਾਂ ਬਣਨਾ ਚਾਹੁੰਦੇ ਹਨ ਪਰ ਲੋਕਾਂ ਲਈ ਨਹੀਂ ਬਲਕਿ ਪੈਸੇ ਕਮਾਉਣ ਲਈ।

https://www.youtube.com/watch?v=PtFY3WHztZc&feature=youtu.be

ਜੇਕਰ ਰਣਵੀਰ ਸਿੰਘ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਬਰਦਸਤ ਹੈ। ਉਹ ਇੱਕ ਮਹਾਰਾਸ਼ਟਰ ਪੁਲਿਸ ਦੇ ਕਿਰਦਾਰ 'ਚ ਪੂਰੀ ਤਰਾਂ ਢਲੇ ਹੋਏ ਦਿਖਾਈ ਦੇ ਰਹੇ ਹਨ। ਬਾਕੀ ਰੋਹਿਤ ਸ਼ੈਟੀ ਹਨ ਤਾਂ ਪੂਰਾ ਐਕਸ਼ਨ ਡਰਾਮਾ ਅਤੇ ਗੱਡੀਆਂ ਦਾ ਛਾਲਾਂ ਤਾਂ ਵੱਜਣੀਆਂ ਤਾਂ ਲਾਜ਼ਮੀ ਹੈ।

ranveer 's new mouvie

ਹੋਰ ਪੜ੍ਹੋ : 2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !

 

ਫਿਲਮ ਦੀ ਸਟਾਰ ਕਾਸਟ ਦੀ ਗਲੱਲ ਕਰੀਏ ਤਾਂ ਰਣਵੀਰ ਸਿੰਘ , ਸਾਰਾ ਅਲੀ ਖਾਨ ਅਤੇ ਸੋਨੂੰ ਸੂਦ ਮੇਨ ਲੀਡ ਰੋਲ 'ਚ ਹਨ। ਸੋਨੂੰ ਸੂਦ ਫਿਲਮ 'ਚ ਵਿਲਨ ਦਾ ਰੋਲ ਅਦਾ ਕਰ ਰਹੇ ਹਨ। ਟਰੇਲਰ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਸਿੰਬਾ ਨੂੰ 28 ਦਿਸੰਬਰ ਨੂੰ ਦੁਨੀਆਂ ਭਰ ਰਿਲੀਜ਼ ਕੀਤਾ ਜਾਣਾ ਹੈ। ਫਿਲਮ ਸਿੰਬਾ ਸਿੰਘਮ ਫਿਲਮ ਦੀ ਤਰਜ 'ਤੇ ਹੀ ਕਹਾਣੀ ਅੱਗੇ ਵਧਾਈ ਜਾਪਦੀ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ੈਟੀ ਗੋਲਮਾਲ ਅਤੇ ਸਿੰਘਮ ਵਰਗੀਆਂ ਹਿੱਟ ਫ਼ਿਲਮਾਂ ਦੀਆਂ ਲੜੀਆਂ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰ ਚੁੱਕੇ ਹਨ।

Related Post