ਐਤਵਾਰ ਦਾ ਦਿਨ ਪੰਜਾਬੀ ਇੰਡਸਟਰੀ ਲਈ ਰਿਹਾ ਭਾਰੀ, ਰੈਪਰ ਬਾਦਸ਼ਾਹ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਇੱਕ ਹੋਰ ਹਾਦਸੇ ਵਿੱਚ ਅਦਾਕਾਰਾ ਦੀ ਹੋਈ ਮੌਤ

By  Rupinder Kaler February 4th 2020 10:47 AM

ਐਤਵਾਰ ਦਾ ਦਿਨ ਪੰਜਾਬੀ ਇੰਡਸਟਰੀ ਲਈ ਭਾਰੀ ਰਿਹਾ ਕਿਉਂਕਿ ਐਤਵਾਰ ਦੀ ਸਵੇਰ ਪਹਿਲਾਂ ਐਮੀ ਵਿਰਕ ਦੀ ਫ਼ਿਲਮ ਦੀ ਸਾਈਡ ਐਕਟਰਸ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਤੇ ਫਿਰ ਪਟਿਆਲਾ 'ਚ ਰੈਪਰ ਬਾਦਸ਼ਾਹ ਦੀ ਕਾਰ ਹਾਦਸਾਗ੍ਰਸਤ ਹੋ ਗਈ ਹੈ । ਇਸ ਹਾਦਸੇ ਵਿੱਚ ਉਹ ਵਾਲ-ਵਾਲ ਬਚ ਗਏ। ਖ਼ਬਰਾਂ ਦੀ ਮੰਨੀਏ ਤਾਂ ਇਹ ਹਾਦਸਾ ਸੰਘਣੀ ਧੁੰਦ ਕਰਕੇ ਵਾਪਰਿਆ ਹੈ ।

https://www.instagram.com/p/B77-klLAJqX/

ਖ਼ਬਰਾਂ ਦੀ ਮੰਨੀਏ ਤਾਂ ਬਾਦਸ਼ਾਹ ਕਿਸੇ ਕੰਮ ਲਈ ਪਟਿਆਲਾ ਜਾ ਰਹੇ ਸਨ ਤਾਂ ਉਹਨਾਂ ਨਾਲ ਇਹ ਹਾਦਸਾ ਵਾਪਰ ਗਿਆ । ਇਸ ਹਾਦਸੇ ਵਿੱਚ ਬਾਦਸ਼ਾਹ ਕਿੰਨੇ ਜ਼ਖਮੀ ਹੋਏ ਹਨ ਇਸ ਦੀ ਪੁਸ਼ਟੀ ਨਹੀਂ ਹੋਈ । ਇਸ ਹਾਦਸੇ ਦੀ ਪੁਸ਼ਟੀ ਵੀ ਪੰਜਾਬ ਨਾਲ ਸਬੰਧਿਤ ਕੁਝ ਵੈਬਸਾਈਟਾਂ ਨੇ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਦੀ ਫ਼ਿਲਮ ਦੀ ਸਾਈਡ ਐਕਟਰਸ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੀ ਹੈ, ਜਦੋਂਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ।

https://www.instagram.com/p/B7Nu1kUgzWW/

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਸਯੂਵੀ ਜਿਸ 'ਚ ਉਹ ਸਵਾਰ ਸੀ, ਰਾਜਪੁਰਾ ਵਿੱਚ ਐਤਵਾਰ ਸਵੇਰੇ ਰੇਲਵੇ ਓਵਰਬ੍ਰਿਜ ਦੇ ਥੰਮ੍ਹ 'ਚ ਜਾ ਵੱਜੀ। ਹਾਦਸਾ ਵਾਪਰਨ ਵੇਲੇ ਪੀੜਤ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਪਟਿਆਲੇ ਜਾ ਰਹੇ ਸੀ। ਹਾਦਸਾ ਸਵੇਰੇ 6 ਵਜੇ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੀ ਪਛਾਣ ਪੂਜਾ ਵਜੋਂ ਹੋਈ ਹੈ, ਜੋ ਸੈਕਟਰ 33, ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ 'ਚ 22 ਸਾਲ ਦੀ ਰਿਸ਼ਿਕਾ ਤੇ 21 ਸਾਲਾ ਹਿਮਨੀ ਸੋਨੀ ਵੀ ਚੰਡੀਗੜ੍ਹ ਤੇ ਮੁਹਾਲੀ ਦੀ ਰਹਿਣ ਵਾਲੀਆਂ ਹਨ। ਤਿੰਨੇ ਕੁੜੀਆਂ ਸਾਈਡ ਐਕਟਰਸ ਵਜੋਂ ਕੰਮ ਕਰ ਰਹੀਆਂ ਸੀ। ਇਹ ਜਾਣਕਾਰੀ ਕਾਰ ਦੇ ਜ਼ਖਮੀ ਡਰਾਈਵਰ ਤੋਂ ਮਿਲੀ ਹੈ।

Related Post