ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਰੈਪਰ ਬਾਦਸ਼ਾਹ ਦੀ ਪਤਨੀ ਜੈਸਮੀਨ, ਦੋਹਾਂ ਦੇ ਵੱਖ ਹੋਣ ਦੀਆਂ ਉੱਡ ਰਹੀਆਂ ਹਨ ਖ਼ਬਰਾਂ

By  Rupinder Kaler July 27th 2021 04:05 PM

ਬਾਦਸ਼ਾਹ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣੇ ਹਰ ਪਾਰਟੀ ਵਿੱਚ ਵੱਜਦੇ ਸੁਣਾਈ ਦੇ ਜਾਂਦੇ ਹਨ । ਬਾਦਸ਼ਾਹ ਨਾ ਚੰਗੇ ਗਾਇਕ ਹਨ ਬਲਕਿ ਵਧੀਆ ਅਦਾਕਾਰ ਵੀ ਹੈ । ਬਾਦਸ਼ਾਹ ਦੀ ਫੈਨ ਫਾਲੋਵਿੰਗ ਬਹੁਤ ਤਗੜੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਦਸ਼ਾਹ ਕੁਵਾਰੇ ਨਹੀਂ ਬਲਕਿ ਵਿਆਹੇ ਹੋਏ ਹਨ ।

ਹੋਰ ਪੜ੍ਹੋ :

ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਧੀ ਹਿਨਾਇਆ ਹੀਰ ਦਾ ਅੱਜ ਜਨਮ ਦਿਨ, ਗੀਤਾ ਬਸਰਾ ਨੇ ਸਾਂਝੀ ਕੀਤੀ ਖ਼ਾਸ ਪੋਸਟ

ਉਹਨਾਂ ਨੇ ਆਪਣੇ ਵਿਆਹ ਨੂੰ ਬਹੁਤ ਸੀਕਰੇਟ ਰੱਖਿਆ ਹੈ । ਬਹੁਤ ਘੱਟ ਲੋਕ ਉਹਨਾਂ ਦੀ ਵਾਈਫ ਨੂੰ ਜਾਣਦੇ ਹਨ । ਬਾਦਸ਼ਾਹ ਨੇ 2012 ਵਿੱਚ ਵਿਆਹ ਕਰਵਾਇਆ ਸੀ । 2017 ਵਿੱਚ ਦੋਹਾਂ ਦੀ ਪਿਆਰੀ ਜਿਹੀ ਬੇਟੀ ਹੋਈ ਸੀ । ਬਾਦਸ਼ਾਹ ਦੀ ਪਤਨੀ ਜੈਸਮੀਨ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ।

ਬਾਦਸ਼ਾਹ ਉਹਨਾਂ ਬਾਰੇ ਜ਼ਿਆਦਾ ਗੱਲਾਂ ਨਹੀਂ ਕਰਦੇ । ਹਾਲ ਹੀ ਵਿੱਚ ਕੁਝ ਵੈਬਸਾਈਟਾਂ ਦੀਆਂ ਖਬਰਾਂ ਸਾਹਮਣੇ ਆਇਆਂ ਹਨ ਕਿ ਬਾਦਸ਼ਾਹ ਤੇ ਜੈਸਮੀਨ ਦਾ ਰਿਸ਼ਤਾ ਕੁਝ ਠੀਕ ਨਹੀਂ ਚੱਲ ਰਿਹਾ । ਖਬਰਾਂ ਮੁਤਾਬਿਕ ਬਾਦਸ਼ਾਹ ਦੀ ਪਤਨੀ ਲਾਕਡਾਊਨ ਦੌਰਾਨ ਪੰਜਾਬ ਵਿੱਚ ਸੀ । ਉਦੋਂ ਤੋਂ ਹੀ ਦੋਹਾਂ ਵਿਚਾਲੇ ਦੂਰੀਆਂ ਆ ਗਈਆਂ ਹਨ । ਖਬਰਾਂ ਇਹ ਵੀ ਹਨ ਕਿ ਦੋਹਾਂ ਵਿਚਾਲੇ ਕੁਝ ਨਰਾਜਗੀ ਹੈ ਛੇਤੀ ਹੀ ਦੋਵੇਂ ਇੱਕਠੇ ਦਿਖਾਈ ਦੇਣਗੇ ।

Related Post