ਰੈਪਰ ਬੋਹੇਮੀਆ ਤੇ ਬੱਬੂ ਮਾਨ ਜਲਦ ਲੈ ਕੇ ਆ ਰਹੇ ਨੇ ਨਵਾਂ ਪ੍ਰੋਜੈਕਟ

By  Shaminder January 8th 2022 03:46 PM

ਪੰਜਾਬੀ ਰੈਪਰ ਬੋਹੇਮੀਆ (Bohemia) ਜਲਦ ਹੀ ਬੱਬੂ ਮਾਨ (Babbu Maan) ਦੇ ਨਾਲ ਆਪਣਾ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ । ਜਿਸ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇਸ ਪ੍ਰੋਜੈਕਟ ਦੀ ਖ਼ਾਸ ਗੱਲ ਇਹ ਹੈ ਕਿ ਬੱਬੂ ਮਾਨ ਵੀ ਇਸ ‘ਚ ਨਜ਼ਰ ਆਉਣ ਵਾਲੇ ਹਨ । ਇਸ ਦਾ ਖੁਲਾਸਾ ਖੁਦ ਬੋਹੇਮੀਆ ਨੇ ਕੀਤਾ ਹੈ । ਇਸ ਵੀਡੀਓ ਨੂੰ ਪੰਜਾਬੀਅਤ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

Babbu Maan,. image From instagram

ਹੋਰ ਪੜ੍ਹੋ : ਪ੍ਰਸਿੱਧ ਬਾਲੀਵੁੱਡ ਗਾਇਕ ਵਿਸ਼ਾਲ ਦਦਲਾਨੀ ਦੇ ਪਿਤਾ ਦਾ ਦਿਹਾਂਤ, ਮਾਂ ਨੂੰ ਲੈ ਕੇ ਭਾਵੁਕ ਹੋਇਆ ਗਾਇਕ

ਇਸ ਪ੍ਰੋਜੈਕਟ ਨੂੰ ਲੈ ਕੇ ਦੋਵਾਂ ਗਾਇਕਾਂ ਦੇ ਫੈਨਸ ਪੱਬਾਂ ਭਾਰ ਹਨ ਅਤੇ ਬੇਸਬਰੀ ਦੇ ਨਾਲ ਇਸ ਦੀ ਉਡੀਕ ਕਰ ਰਹੇ ਹਨ । ਇਸ ਗਾਣੇ ‘ਚ ਕੀ ਖ਼ਾਸ ਹੋਵੇਗਾ ਅਤੇ ਇਹ ਕਦੋਂ ਰਿਲੀਜ਼ ਹੋਵੇਗਾ ਇਸ ਦਾ ਖੁਲਾਸਾ ਬੋਹੇਮੀਆ ਨੇ ਨਹੀਂ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੋਹੇਮੀਆ ਕਈ ਹਿੱਟ ਰੈਪ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

bohemia image From instagram

ਇਸ ਦੇ ਨਾਲ ਹੀ ਬੱਬੂ ਮਾਨ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਬੱਬੂ ਮਾਨ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹ ਲੇਖਣੀ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਕਮਾਲ ਕਰ ਚੁੱਕੇ ਹਨ । ਹੁਣ ਪੰਜਾਬੀ ਇੰਡਸਟਰੀ ਦੇ ਇਹ ਧਰੂ ਤਾਰੇ ਜਿਨ੍ਹਾਂ ਚੋਂ ਇੱਕ ਰੈਪਰ ਦਾ ਬਾਦਸ਼ਾਹ ਅਤੇ ਦੂਜਾ ਗਾਇਕੀ ਦੇ ਖੇਤਰ ਦਾ ਰਾਜਾ। ਦੋਵਾਂ ਦੀ ਕੋਲਾਬਰੇਸ਼ਨ ਕੀ ਰੰਗ ਲਿਆਏਗੀ ਇਹ ਤਾਂ ਆਉਣ ਵਾਲੇ ਦਿਨਾਂ ‘ਚ ਹੀ ਪਤਾ ਲੱਗੇਗਾ ।

 

View this post on Instagram

 

A post shared by Panjabiyat Panjabiya Di (@sirfpanjabiyat)

Related Post