ਗ੍ਰੈਮੀ ਐਵਾਰਡ ਲਈ ਨੌਮੀਨੇਟ ਰੈਪਰ ਨਿਪਸੇ ਹਸਲ ਦਾ ਗੋਲੀ ਮਾਰਕੇ ਕਤਲ 

By  Rupinder Kaler April 1st 2019 04:47 PM

ਰੈਪਰ ਨਿਪਸੇ ਹਸਲ ਦਾ ਅਮਰੀਕਾ ਦੇ ਲੌਸ ਏਂਜਲਸ ਸ਼ਹਿਰ 'ਚ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇੱਕ ਸਟੋਰ ਦੇ ਬਾਹਰ ਖੜੇ ਹੋਏ ਸਨ । 33 ਸਾਲਾ ਰੈਪਰ ਨਿਪਸੇ ਹਸਲ ਦਾ ਨਾਂ ਗ੍ਰੈਮੀ ਐਵਾਰਡ ਲਈ ਨੌਮੀਨੇਟ ਹੋਇਆ ਸੀ ।ਖ਼ਬਰਾਂ ਦੀ ਮੰਨੀਏ ਤਾਂ 33 ਸਾਲਾ ਰੈਪਰ ਨੂੰ ਸੜਕ 'ਤੇ ਗੋਲੀ ਮਾਰ ਦਿੱਤੀ ਗਈ।

https://www.youtube.com/watch?v=6_Tg-D4V-to

ਵਾਰਦਾਤ ਤੋਂ ਬਾਅਦ ਹਲਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਗੋਲੀ ਕਾਂਡ ਵਿੱਚ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਹਨ ਪਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਲੌਸ ਏਂਜਲਸ ਪੁਲਿਸ ਵਿਭਾਗ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।

Related Post