ਨਵੇਂ ਰੰਗ 'ਚ ਨਜ਼ਰ ਆਉਣਗੇ ਸਤਿੰਦਰ ਸਰਤਾਜ ,ਕੱਲ੍ਹ ਪੀਟੀਸੀ ਪੰਜਾਬੀ 'ਤੇ ਵੇਖੋ ਨਵੇਂ ਗੀਤ 'ਰਸੀਦ' ਦਾ ਵੀਡਿਓ 

By  Rupinder Kaler November 28th 2018 01:24 PM

ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗਾਣਾ 'ਰਸੀਦ' 29 ਨਵੰਬਰ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਵੇਗਾ । ਇਸ ਤੋਂ ਪਹਿਲਾਂ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਇਸ ਗਾਣੇ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਬਣਾਇਆ ਹੈ ਜਦੋਂ ਕਿ ਗਾਣੇ ਦੀ ਵੀਡਿਓ ਸਨੀ ਢੀਂਸੇ ਨੇ ਬਣਾਈ ਹੈ । ਗੀਤ ਦੇ ਪ੍ਰੋਡਿਊਸਰ ਸੁਮਿਤ ਸਿੰਘ ਹਨ ।

ਹੋਰ ਵੇਖੋ : ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਮਿਲਾਇਆ ਹੱਥ , ਇਕੱਠੇ ਮਿਲ ਕਰਨਗੇ ਇਹ ਧਮਾਕਾ

https://www.instagram.com/p/Bqj-BlFBTC9/

ਇਸ ਪੂਰੇ ਗਾਣੇ ਦਾ ਫਿਲਮਾਂਕਣ ਤੁਰਕੀ ਵਿੱਚ ਹੋਇਆ ਹੈ । ਜਿਸ ਜਗ੍ਹਾ ਤੇ ਇਸ ਸੌਂਗ ਦਾ ਫਿਲਮਾਂਕਣ ਹੋਇਆ ਹੈ ਉਸ ਦੇ ਨੇੜੇ ਹੀ ਹੀ ਰੂਮੀ ਹੈ ।ਸਤਿੰਦਰ ਸਰਤਾਜ  ਪੰਜਾਬੀ ਗਾਇਕੀ ਵਿੱਚ ਆਪਣੇ ਵੱਖਰੇ ਅੰਦਾਜ਼ ਲਈ ਪਹਿਚਾਣੇ ਜਾਂਦੇ ਹਨ । ਉਹਨਾਂ ਦੇ ਗਾਣੇ ਹੋਰਨਾਂ ਗਾਣਿਆਂ ਤੋਂ ਵੱਖਰੇ ਹੁੰਦੇ ਹਨ ਇਸ ਲਈ ਉਹਨਾਂ ਦੇ ਆਪਣੇ ਹੀ ਫੈਨ ਫੋਲੋਵਰ ਹਨ ।

ਹੋਰ ਵੇਖੋ : ਦੇਸੀ ਅੰਦਾਜ਼ ‘ਚ ਦਿਲਜੀਤ ਦੋਸਾਂਝ ,ਵੇਖੋ ਵੀਡਿਓ

https://www.instagram.com/p/BqsG2Jzhuab/

ਇਸ ਗਾਣੇ ਨੂੰ ਲੈ ਕੇ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਪੋਸਟਰ ਸ਼ੇਅਰ ਕੀਤੇ ਹਨ ਜਿਸ ਤੇ ਉਹਨਾਂ ਨੇ ਪ੍ਰਸ਼ੰਸਕਾਂ ਦੇ ਲਾਈਕਸ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਜਿਸ ਤਰ੍ਹਾਂ ਉਹਨਾਂ ਦੇ ਗਾਣੇ ਦੇ ਪੋਸਟਰ 'ਤੇ ਲੋਕਾਂ ਦੇ ਲਾਈਕ ਵੱਧ ਰਹੇ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਤਾਜ ਦੇ ਗਾਣੇ ਦਾ ਬੇਸਬਰੀ ਨਾਲ ਇੰਤਜਾਰ ਹੋ ਰਿਹਾ ਹੈ ।

ਹੋਰ ਵੇਖੋ : ਫਿਲਮਕਾਰ ਕਰਨ ਜੌਹਰ ਪੁਰਾਣੀਆਂ ਯਾਦਾਂ ‘ਚ ਗਵਾਚੇ, ਵੀਡਿਓ ਕੀਤਾ ਸ਼ੇਅਰ

https://www.youtube.com/watch?v=SiHAYoFp39o

Related Post