'ਕਾਲਜ ਮਿਸ ਕਰਦੀ' ਹੈ ਰਾਸ਼ੀ ਸੂਦ 

By  Shaminder September 22nd 2018 04:59 AM

ਕਾਲਜ ਨੌਜਵਾਨਾਂ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਂ ਹੁੰਦਾ ਹੈ । ਕਿਉਂਕਿ ਸਕੂਲ ਦੀ ਨਿਯਮਾਂ ਕਨੂੰਨਾਂ ਨਾਲ ਬੱਝੀ ਅਤੇ ਬਹੁਤ ਹੀ ਤਣਾਅ ਭਰੀ ਅਤੇ ਹਰ ਵੇਲੇ ਪੜ੍ਹਾਈ ਕਰਦੇ ਰਹਿਣ ਵਾਲੀ ਜ਼ਿੰਦਗੀ ਤੋਂ ਵਿਦਿਆਰਥੀਆਂ ਨੂੰ ਥੋੜੀ ਰਾਹਤ ਮਿਲਦੀ ਹੈ । ਕਾਲਜ 'ਚ ਦਾਖਲ ਹੋਣ ਤੋਂ ਬਾਅਦ ਪੜ੍ਹਾਈ ਤਾਂ ਜਾਰੀ ਰਹਿੰਦੀ ਹੈ ਪਰ ਖੁਲੀਆਂ ਅਤੇ ਬੰਦਿਸ਼ਾਂ ਤੋਂ ਰਹਿਤ ਜ਼ਿੰਦਗੀ ਪਾ ਕੇ ਵਿਦਿਆਰਥੀ ਇਉਂ ਮਹਿਸੂਸ ਕਰਦੇ ਨੇ ਜਿਵੇਂ ਉਨ੍ਹਾਂ ਨੂੰ ਕਿਸੇ ਕੈਦ ਚੋਂ ਅਜ਼ਾਦੀ ਮਿਲ ਗਈ ਹੋਵੇ ਅਤੇ ਅਜ਼ਾਦੀ ਦਾ ਇਹ ਅਹਿਸਾਸ ਅੰਬਰਾਂ 'ਚ ਉਡਾਰੀਆਂ ਮਾਰਨ ਨੂੰ ਹੁੰਗਾਰਾ ਦਿੰਦਾ ਹੈ ।

ਹੋਰ ਪੜ੍ਹੋ :  ਤੁਸੀਂ ਸੁਣਿਆ ਰਾਸ਼ੀ ਸੂਦ ਦਾ ਦਰਦ ਭਰਿਆ ਗੀਤ

https://www.youtube.com/watch?v=lBqiQZTnwME

ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਦੋਂ ਇਨਸਾਨ ਕਾਲਜ ਤੋਂ ਰੁਖਸਤ ਹੁੰਦਾ ਹੈ ਤਾਂ ਕਾਲਜ ਦੀਆਂ ਅਨੇਕਾਂ ਹੀ ਯਾਦਾਂ ਆਪਣੇ ਨਾਲ ਲੈ ਕੇ ਜਾਂਦਾ ਹੈ । ਪਰ ਕਾਲਜ ਕੋਈ ਵੀ ਵਿਦਿਆਰਥੀ ਕਾਲਜ ਦੀ ਜ਼ਿੰਦਗੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਦਾ ਪਿਟਾਰਾ ਭਰ ਕੇ ਆਪਣੇ ਨਾਲ ਲੈ ਜਾਂਦਾ ਹੈ ਅਤੇ ਜਦੋਂ ਕਾਲਜ ਦੀਆਂ ਯਾਦਾਂ ਆਉਂਦੀਆਂ ਹਨ ਤਾਂ ਫਿਰ ਤੋਂ ਦਿਲ ਕਰਦਾ ਹੈ ਕਿ ਉਹੀ ਦਿਨ ਆ ਜਾਣ ਰਾਸ਼ੀ ਸੂਦ ਦਾ ਨਵਾਂ ਗੀਤ ਵੀ  ਇਨ੍ਹਾਂ ਕਾਲਜ ਦੀਆਂ ਯਾਦਾਂ ਵੱਲ ਇਸ਼ਾਰਾ ਕਰ ਰਿਹਾ ਹੈ ।

'ਕਾਲਜ ਦੀਆਂ ਯਾਦਾਂ' ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੋ ਚੁੱਕਿਆ ਹੈ ,ਕਿ ਇਸ ਗੀਤ ਕਾਲਜ ਦੀਆਂ ਯਾਦਾਂ ਦਾ ਕਦੇ ਨਾ ਭੁੱਲਣ ਵਾਲੇ ਅਹਿਸਾਸ ਦੀ ਗੱਲ ਕੀਤੀ ਗਈ ਹੈ । ਇਸ ਗੀਤ ਨੂੰ ਸੰਗੀਤ ਦਿੱਤਾ ਹੈ ਹਾਰਲੀ ਜੋਸਨ ਨੇ । ਜਦਕਿ ਗੀਤ ਦਾ ਵੀਡਿਓ ਵੱਖਰਾ ਸਵੈਗ ਫਿਲਮਸ ਵੱਲੋਂ ਬਣਾਇਆ ਗਿਆ ਹੈ ।ਗੀਤ ਦੇ ਮਿਊਜ਼ਿਕ ਡਾਇਰੈਕਟਰ ਨੇ ਨਵੀ ਫਿਰੋਜ਼ਪੁਰਵਾਲਾ ਨੇ ,ਜਿਨ੍ਹਾਂ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ । ਵੀਡਿਓ 'ਚ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ ਜਿਨ੍ਹਾਂ ਨੇ ਕਾਲਜ ਦੀ ਲਾਈਫ ਨੂੰ ਪਰਦੇ 'ਤੇ ਵਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ ।

Related Post