ਟੀਵੀ ਇੰਡਸਟਰੀ ਦੀ ਇਸ ਅਦਾਕਾਰਾ ਨੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਦੇ ਗੀਤ ‘ਤੇ ਕੀਤਾ ਡਾਂਸ

By  Shaminder July 16th 2020 04:22 PM

ਇੱਕ ਰਿਆਲਟੀ ਸ਼ੋਅ ‘ਚ ਆਪਣੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਰਸ਼ਮੀ ਦੇਸਾਈ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/CCqEXeZn4DQ/

ਜਿਸ ‘ਚ ਉਹ ਪੰਜਾਬੀ ਗਾਇਕ ਮਨਿੰਦਰ ਬੁੱਟਰ ਅਤੇ ਨੇਹਾ ਕੱਕੜ ਦੇ ਗੀਤ ‘ਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ । ਰਸ਼ਮੀ ਦੇਸਾਈ ਦਾ ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਉਹ ਲਗਾਤਾਰ ਇਸ ਨੂੰ ਸ਼ੇਅਰ ਕਰ ਰਹੇ ਹਨ ਅਤੇ ਇਸ ‘ਤੇ ਕਮੈਂਟਸ ਵੀ ਦੇ ਰਹੇ ਹਨ ।

https://www.instagram.com/p/B-i1WlOp__H/

ਦੋਹਾਂ ਦਾ ਇਹ ਗੀਤ ਕੁਝ ਸਮਾਂ ਪਹਿਲਾਂ ਆਇਆ ਸੀ ਅਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ।ਲੱਗਦਾ ਹੈ ਕਿ ਰਸ਼ਮੀ ਦੇਸਾਈ ਨੂੰ ਵੀ ਇਹ ਗੀਤ ਕਾਫੀ ਪਸੰਦ ਹੈ । ਰਸ਼ਮੀ ਦੇਸਾਈ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਰਿਆਲਟੀ ਸ਼ੋਅ ਤੋਂ ਪਹਿਲਾਂ ‘ਉਤਰਨ’ ਨਾਂਅ ਦੇ ਸੀਰੀਅਲ ਰਾਹੀਂ ਕਾਫੀ ਸੁਰਖੀਆਂ ਵਟੋਰ ਚੁੱਕੀ ਹੈ ।

Related Post