ਅਦਾਕਾਰਾ ਰਸ਼ਮੀ ਦੇਸਾਈ ਦਾ ਲੰਮੇ ਸਮੇਂ ਬਾਅਦ ਪੂਰਾ ਹੋਇਆ ਇਹ ਸੁਫ਼ਨਾ, ਦੱਸਿਆ ਸੁਫ਼ਨੇ ਨੂੰ ਪੂਰਾ ਕਰਨ ਲਈ ਕਿਉਂ ਲੱਗਿਆ ਸਮਾਂ

By  Shaminder September 7th 2020 10:05 AM

ਅਦਾਕਾਰਾ ਰਸ਼ਮੀ ਦੇਸਾਈ ਨੇ ਚਿਰਾਂ ਤੋਂ ਆਪਣੇ ਮਨ ‘ਚ ਇੱਕ ਸੁਫ਼ਨਾ ਪਾਲਿਆ ਹੋਇਆ ਸੀ ਅਤੇ ਹੁਣ ਜਦੋਂ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੋ ਚੁੱਕਿਆ ਹੈ ਤਾਂ ਉਹ ਕਾਫੀ ਖੁਸ਼ ਹਨ । ਰਸ਼ਮੀ ਦੇਸਾਈ ਲੰਮੇ ਸਮੇਂ ਤੋਂ ਇਸ ਸੁਫ਼ਨੇ ਨੂੰ ਪੂਰਾ ਕਰਨਾ ਚਾਹ ਰਹੀ ਸੀ। ਦਰਅਸਲ ਇਹ ਸੁਫ਼ਨਾ ਸੀ ਨਵੀਂ ਕਾਰ ਲੈਣ ਦਾ । ਪਰ ਹਰ ਵਾਰ ਕੋਈ ਨਾਂ ਕੋਈ ਅੜਿੱਕਾ ਆ ਜਾਂਦਾ ਸੀ ।

ਹੋਰ ਵੇਖੋ:ਸਿਧਾਰਥ ਸ਼ੁਕਲਾ ਦੇ ਨਾਂਅ ’ਤੇ ਅਦਾਕਾਰਾ ਰਸ਼ਮੀ ਦੇਸਾਈ ਨਾਲ ਯੂਜ਼ਰ ਨੇ ਕੀਤੀ ਗੰਦੀ ਹਰਕਤ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

https://www.instagram.com/p/CDlcv_zAQTc/

ਇੱਕ ਮੀਡੀਆ ਸੰਸਥਾਨ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਾਫੀ ਸਮੇਂ ਤੋਂ ਗੱਡੀ ਖਰੀਦਣ ਦਾ ਪਲਾਨ ਕਰ ਰਹੀ ਸੀ । ਪਰ ਲਾਕਡਾਊਨ ‘ਚ ਸਾਨੂੰ ਸਾਰਿਆਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।ਰਸ਼ਮੀ ਦਾ ਕਹਿਣਾ ਹੈ ਕਿ ਜਦੋਂ ਉਹ ਬਿੱਗ ਬੌਸ ਸ਼ੋਅ ‘ਚ ਸੀ ਤਾਂ ਉਹ ਮਰਸੀਡੀਜ਼ ਖਰੀਦਣਾ ਚਾਹੁੰਦੀ ਸੀ, ਪਰ ਉਦੋਂ ਉਨ੍ਹਾਂ ਨੇ ਇਹ ਯੋਜਨਾ ਕੈਂਸਲ ਕਰ ਦਿੱਤੀ ਸੀ ।

https://www.instagram.com/p/CEjhZEYgPv3/

ਪਰ ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਦਾ ਦੌਰ ਸ਼ੁਰੂ ਹੋ ਗਿਆ ਜਿਸ ਕਰਕੇ ਇਸ ਮਹਾਮਾਰੀ ਦੇ ਦੌਰਾਨ ਪਲਾਨਿੰਗ ਦੇ ਨਾਲ ਕੰਮ ਕਰਨ ਨਾਲ ਹੋਣ ਵਾਲੇ ਫਾਇਦੇ ਦਾ ਅਹਿਸਾਸ ਉਨ੍ਹਾਂ ਨੂੰ ਹੋ ਗਿਆ ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕੀਤਾ ਹੈ । ਰਸ਼ਮੀ ਹੁਣ ਆਪਣੀ ਕਾਰ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਬੀਤੇ ਦਿਨੀਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਗੱਡੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ ।

https://www.instagram.com/p/CEqtfZUghVC/

Related Post