ਰਵੀਨਾ ਟੰਡਨ ਨੇ ਈਸਾਈ ਭਾਈਚਾਰੇ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਸੀ ਇਲਜ਼ਾਮ, ਵੀਡੀਓ ਕੀਤਾ ਸਾਂਝਾ

By  Rupinder Kaler December 27th 2019 11:25 AM

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸਮੇਤ ਫਰਾਹ ਖ਼ਾਨ ਤੇ ਭਾਰਤੀ ਸਿੰਘ ਨੇ ਉਸ ਮਾਮਲੇ ਤੇ ਆਪਣੀ ਸਫਾਈ ਪੇਸ਼ ਕੀਤੀ ਹੈ, ਜਿਸ ਵਿੱਚ ਉਹਨਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਸੀ । ਇਸ ਮਾਮਲੇ ਤੇ ਤਿੰਨਾਂ ਨੇ ਈਸਾਈ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ । ਰਵੀਨਾ ਟੰਡਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਸ਼ੋਅ ਦੀ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਵੀਡੀਓ ਦੇਖਣ, ਇਸ ਦੇ ਨਾਲ ਹੀ ਉਹਨਾਂ ਨੇ ਇਸ ਮੁੱਦੇ ਤੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ।

https://www.instagram.com/p/B6dyRotHcEW/

ਰਵੀਨਾ ਟੰਡਨ ਨੇ ਲਿਖਿਆ ਹੈ ‘ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ, ਮੈਂ ਇੱਕ ਵੀ ਸ਼ਬਦ ਨਹੀਂ ਕਿਹਾ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ । ਅਸੀਂ ਤਿੰਨਾਂ ਨੇ ਕਿਸੇ ਦਾ ਦਿਲ ਦਿਖਾਉਣ ਲਈ ਅਜਿਹਾ ਨਹੀਂ ਕੀਤਾ । ਜੇਕਰ ਸਾਡੀ ਇਸ ਹਰਕਤ ਤੋਂ ਲੋਕਾਂ ਦਾ ਦਿਲ ਦੁਖਿਆ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ’ ।

https://twitter.com/TandonRaveena/status/1210176333566885892

ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਈਸਾਈ ਭਾਈਚਾਰੇ ਦੇ ਲੋਕਾਂ ਨੇ ਇਹਨਾਂ ਤਿੰਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅੰਮ੍ਰਿਤਸਰ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ । ਇਹਨਾਂ ਤਿੰਨਾਂ ਤੇ ਬਾਈਬਲ ਦੇ ਪਵਿੱਤਰ ਸ਼ਬਦ ਦਾ ਗਲਤ ਤਰੀਕੇ ਨਾਲ ਉਚਾਰਨ ਕਰਨ ਦਾ ਇਲਜ਼ਾਮ ਲੱਗਾ ਸੀ ।

https://www.instagram.com/p/B55Hro3H3sn/

Related Post