ਕਿਸ ਕਿਸ ਨੂੰ ਯਾਦ ਹੈ ਰਵੀਨਾ ਟੰਡਨ ਦਾ ਗਾਣਾ ‘ਟਿਪ ਟਿਪ ਬਰਸਾ ਪਾਣੀ’, ਇਸ ਗਾਣੇ ਦਾ ਨਾਂਅ ਆਉਂਦੇ ਹੀ ਰਵੀਨਾ ਦੀ ਇਸ ਵਜ੍ਹਾ ਕਰਕੇ ਕੰਬ ਜਾਂਦੀ ਹੈ ਰੂਹ

By  Rupinder Kaler April 3rd 2020 05:17 PM

90 ਦੇ ਦਹਾਕੇ ਨੇ ਸਿਨੇਮਾ ਪ੍ਰੇਮੀਆਂ ਨੂੰ ਕਈ ਯਾਦਗਾਰ ਗਾਣੇ ਦਿੱਤੇ ਹਨ, ਜਿਨ੍ਹਾਂ ਵਿੱਚੋਂ ਕੁਝ ਗਾਣੇ ਅੱਜ ਵੀ ਗੁਣਗੁਣਾਏ ਜਾਂਦੇ ਹਨ । ਇਸ ਲਿਸਟ ਵਿੱਚ ਅਕਸ਼ੇ ਕੁਮਾਰ ਦੀ ਫ਼ਿਲਮ ਮੋਹਰਾ ਦਾ ਗਾਣਾ ‘ਟਿਪ ਟਿਪ ਬਰਸਾ ਪਾਣੀ’ ਵੀ ਸ਼ਾਮਿਲ ਹੈ । ਇਹ ਗਾਣਾ ਅਦਾਕਾਰਾ ਰਵੀਨਾ ਟੰਡਨ ’ਤੇ ਫ਼ਿਲਮਾਇਆ ਗਿਆ ਸੀ । ਇਸ ਗਾਣੇ ਤੇ ਰਵੀਨਾ ਨੇ ਏਨਾਂ ਸ਼ਾਨਦਾਰ ਡਾਂਸ ਕੀਤਾ ਸੀ ਕਿ ਅੱਜ ਵੀ ਇਹ ਗਾਣਾ ਲੋਕਾਂ ਦੀ ਪਹਿਲੀ ਪਸੰਦ ਹੈ ।

https://www.instagram.com/p/B-b4nVLnR7E/

ਹਾਲਾਂ ਕਿ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਇਸ ਗਾਣੇ ਨੂੰ ਫ਼ਿਲਮਾਉਂਦੇ ਹੋਏ ਰਵੀਨਾ ਨੇ ਪੈਰਾਂ ਵਿੱਚ ਕੁਝ ਵੀ ਪਹਿਨਿਆ ਨਹੀਂ ਸੀ । ਇੱਕ ਇੰਟਰਵਿਊ ਵਿੱਚ ਰਵੀਨਾ ਨੇ ਕਿਹਾ ਸੀ ਕਿ ਇਸ ਗਾਣੇ ਨੂੰ ਸ਼ੂਟ ਕਰਨਾ ਬਹੁਤ ਮੁਸ਼ਕਿਲ ਸੀ ਤੇ ਇਸ ਗਾਣੇ ਨੂੰ ਮੇਕਰ ਨੇ 3-4 ਚਾਰ ਦਿਨਾਂ ਵਿੱਚ ਸ਼ੂਟ ਕੀਤਾ ਸੀ । ਮੈਂ ਇਸ ਗਾਣੇ ਵਿੱਚ ਨੰਗੇ ਪੈਰ ਪੱਥਰਾਂ ਤੇ ਭੱਜ ਰਹੀ ਸੀ ।

ਜਿਹੜਾ ਪਾਣੀ ਮੇਰੇ ਉਪਰ ਪਾਇਆ ਜਾ ਰਿਹਾ ਸੀ ਉਹ ਬਹੁਤ ਹੀ ਠੰਡਾ ਸੀ, ਜਿਸ ਕਰਕੇ ਮੈਨੂੰ ਬੁਖਾਰ ਵੀ ਹੋ ਗਿਆ ਸੀ । ਮੈਂ ਆਪਣੇ ਬੁਖਾਰ ਤੇ ਕਾਬੂ ਪਾਉਣ ਲਈ ਸ਼ਹਿਦ ਤੇ ਅਦਰਕ ਦੀ ਮਦਦ ਲੈ ਰਹੀ ਸੀ । ਗਾਣੇ ਦੇ ਕੁਝ ਸਟੈੱਪ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਮੈਂ ਗੋਡਿਆਂ ਤੇ ਤੁਰ ਕੇ ਡਾਂਸ ਕਰਨਾ ਸੀ । ਮੇਰੇ ਗੋਡੇ ਛਿੱਲ ਗਏ ਸਨ ਪਰ ਮੈਂ ਇਹ ਕਹਿ ਨਹੀਂ ਸਕੀ ਕਿ ਮੇਰੇ ਗੋਡੇ ਛਿੱਲ ਗਏ ਹਨ ।

https://www.instagram.com/p/B-SZPnuHnN2/

Related Post