ਪੰਜਾਬ ਆਉਣ ਨੂੰ ਤਰਸ ਰਹੇ ਰਵੀ ਸਿੰਘ ਖਾਲਸਾ, ਜਾਣੋ ਕਿਉਂ

By  Shaminder May 10th 2022 12:48 PM

ਪੂਰੀ ਦੁਨੀਆ ‘ਚ ਆਪਣੀ ਸੇਵਾ ਭਾਵਨਾ ਦੇ ਲਈ ਜਾਣੇ ਜਾਂਦੇ ਰਵੀ ਸਿੰਘ ਖਾਲਸਾ (Ravi Singh Khalsa) ਏਨੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੰਜਾਬ ‘ਚ ਖਿੱਚੀ ਗਈ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਮੰਜੇ ‘ਤੇ ਬੈਠ ਕੇ ਰੋਟੀ ਖਾਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾਂ ਕਰਦੇ ਹੋਏ ਰਵੀ ਸਿੰਘ ਖਾਲਸਾ ਨੇ ਲਿਖਿਆ ਕਿ ‘ਮੈਂ ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਹਾਂ, ਮੈਂ ਆਪਣੇ ਕਿਡਨੀ ਟ੍ਰਾਂਸਪਲਾਂਟ (Kidney Transplant) ਦਾ ਇੰਤਜ਼ਾਰ ਨਹੀਂ ਕਰ ਸਕਦਾ ।

ravi singh khalsa,,- image From instagram

ਹੋਰ ਪੜ੍ਹੋ : ਰਵੀ ਸਿੰਘ ਖਾਲਸਾ ਨੇ ਰਿਚਾ ਚੱਢਾ ਅਤੇ ਅਲੀ ਫਜ਼ਲ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਿਚਾ ਚੱਢਾ ਦਾ ਇਸ ਲਈ ਕੀਤਾ ਧੰਨਵਾਦ

ਕਿਉਂਕਿ ਮੈਂ ਜਲਦ ਤੋਂ ਜਲਦ ਪੰਜਾਬ ਜਾਣਾ ਚਾਹੁੰਦਾ ਹਾਂ। ਮੈਂ ਜਦੋਂ ਮੇਰੀ ਕਿਡਨੀ ਟ੍ਰਾਂਸਪਲਾਂਟ ਹੋ ਜਾਵੇਗੀ ਤਾਂ ਮੈਂ ਆਪਣੇ ਗੁਰਦਾ ਦਾਨੀ ਦੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਜਾਵਾਂਗਾ । ਰਵੀ ਸਿੰਘ ਖਾਲਸਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਿਹਾ ਹੈ ।

ravi singh khalsa,,- image From instagram

ਹੋਰ ਪੜ੍ਹੋ : ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਆਪਣੀ ਕਿਡਨੀ ਡੌਨਰ ਅਤੇ ਆਪਣੀ ਮਾਤਾ ਦੇ ਨਾਲ ਸਾਂਝੀ ਕੀਤੀ ਤਸਵੀਰ

ਦੱਸ ਦਈਏ ਕਿ ਰਵੀ ਸਿੰਘ ਖਾਲਸਾ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਕਿਡਨੀ ਸਬੰਧੀ ਕੁਝ ਟੈਸਟ ਹੋਏ ਸਨ । ਜਿਸ ਤੋਂ ਬਾਅਦ ਜਲਦ ਹੀ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਕੀਤਾ ਜਾਵੇਗਾ ।ਰਵੀ ਸਿੰਘ ਖਾਲਸਾ ਦੇ ਵੱਲੋਂ ਪੂਰੀ ਦੁਨੀਆ ‘ਚ ਖਾਲਸਾ ਏਡ ਦੇ ਨਾਮ ਹੇਠ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ ।

Ravi Singh Khalsa image From instagram

ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸੰਸਥਾ ਸਭ ਤੋਂ ਪਹਿਲਾਂ ਮਦਦ ਦੇ ਲਈ ਪਹੁੰਚਦੀ ਹੈ ।ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਚਲਾਏ ਗਏ ਅੰਦੋਲਨ ਦੇ ਦੌਰਾਨ ਵੀ ਖਾਲਸਾ ਏਡ ਦੇ ਵੱਲੋਂ ਵੱਧ ਚੜ੍ਹ ਕੇ ਕਿਸਾਨਾਂ ਦੀ ਸੁੇਵਾ ਕੀਤੀ ਗਈ ਸੀ ਅਤੇ ਇਸ ਅੰਦੋਲਨ ਦੇ ਖਤਮ ਹੋਣ ਤੱਕ ਖਾਲਸਾ ਏਡ ਦੇ ਵਲੰਟੀਅਰ ਸੇਵਾ ‘ਚ ਜੁਟੇ ਰਹੇ ਸਨ ।

 

View this post on Instagram

 

A post shared by Ravi Singh (@ravisinghka)

Related Post