ਰਵੀ ਸਿੰਘ ਖਾਲਸਾ ਕਿਡਨੀ ਟਰਾਂਸਪਲਾਂਟ ਲਈ ਲਗਾਤਾਰ ਕਰਵਾ ਰਹੇ ਟੈਸਟ, ਕਿਹਾ ਗੁਰੂ ਕਿਰਪਾ ਨਾਲ ਜਲਦ ਕਿਡਨੀ ਹੋਵੇਗੀ ਟਰਾਂਸਪਲਾਂਟ

By  Shaminder May 17th 2022 02:46 PM

ਰਵੀ ਸਿੰਘ ਖਾਲਸਾ (Ravi Singh Khalsa ) ਆਪਣੀ ਕਿਡਨੀ ਟਰਾਂਸਪਲਾਂਟ (Kidney Transplant) ਦੇ ਲਈ ਲਗਾਤਾਰ ਹਸਪਤਾਲ ਦੇ ਚੱਕਰ ਕੱਟ ਰਹੇ ਹਨ । ਹੁਣ ਤੱਕ ਉਹ ਹਸਪਤਾਲ ‘ਚ ਕਈ ਤਰ੍ਹਾਂ ਦੇ ਟੈਸਟ ਕਰਵਾ ਚੁੱਕੇ ਹਨ । ਇੱਕ ਤਸਵੀਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸ਼ੇਅਰ ਕੀਤੀ ਸੀ । ਜਿਸ ਨੂੰ ਸਾਂਝਾ ਕਰਦੇ ਹੋਏ ਰਵੀ ਸਿੰਘ ਖਾਲਸਾ ਨੇ ਲਿਖਿਆ ਕਿ ‘ਲੱਗਪਗ ਹਰ ਹਫ਼ਤੇ ਮੈਂ ਹਸਪਤਾਲ ਜਾ ਰਿਹਾ ਹਾਂ, ਪਰ ਮੈਂ ਚੰਗੀ ਐੱਨ ਐੱਚ ਐੱਸ ਵੱਲੋਂ ਚੰਗੀ ਦੇਖਭਾਲ ਦੇ ਲਈ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ’।

Ravi singh khalsa ,, image From instagram

ਹੋਰ ਪੜ੍ਹੋ : ਪੰਜਾਬ ਆਉਣ ਨੂੰ ਤਰਸ ਰਹੇ ਰਵੀ ਸਿੰਘ ਖਾਲਸਾ, ਜਾਣੋ ਕਿਉਂ

ਉਮੀਦ ਹੈ ਕਿ ਗੁਰੂ ਕਿਰਪਾ ਦੇ ਨਾਲ ਕਿਡਨੀ ਜਲਦੀ ਹੀ ਟ੍ਰਾਂਸਪਲਾਂਟ ਜਲਦ ਹੀ ਹੋ ਜਾਵੇਗੀ’ । ਰਵੀ ਸਿੰਘ ਖਾਲਸਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਜਲਦ ਸਿਹਤਮੰਦੀ ਲਈ ਅਰਦਾਸ ਕਰ ਰਹੇ ਹਨ ।ਰਵੀ ਸਿੰਘ ਖਾਲਸਾ ਇੱਕ ਅਜਿਹੀ ਸ਼ਖਸੀਅਤ ਹਨ । ਜਿਨ੍ਹਾਂ ਨੇ ਖਾਲਸਾ ਏਡ ਨਾਂਅ ਦੀ ਸੰਸਥਾ ਬਣਾਈ ਹੈ ।

ravi singh khalsa,,- image From instagram

ਹੋਰ ਪੜ੍ਹੋ : ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਮਨਾਇਆ ਜਨਮ ਦਿਨ, ਜਨਮਦਿਨ ‘ਤੇ ਮਾਂ ਅਤੇ ਆਪਣੀ ਗੁਰਦਾ ਦਾਨੀ ਦਾ ਕੀਤਾ ਧੰਨਵਾਦ

ਇਸ ਸੰਸਥਾ ਦੇ ਵੱਲੋਂ ਦੁਨੀਆ ਭਰ ‘ਚ ਦੀਨ ਦੁਖੀਆਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ ।ਦੁਨੀਆ ਭਰ ‘ਚ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਟ ਮਦਦ ਦੇ ਲਈ ਪਹੁੰਚ ਜਾਂਦੇ ਨੇ । ਕੋਰੋਨਾ ਕਾਲ ‘ਚ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਘਰ-ਘਰ ਜਾ ਕੇ ਲੰਗਰ ਵਰਤਾਇਆ ਗਿਆ ਸੀ ।

Ravi singh khalsa ,, image From instagram

ਇਸ ਤੋਂ ਇਲਾਵਾ ਸੰਸਥਾ ਦੇ ਵੱਲੋਂ ਦਿੱਲੀ ‘ਚ ਇੱਕ ਸਾਲ ਤੋਂ ਜ਼ਿਆਦਾ ਲੰਮੇ ਸਮੇਂ ਚੱਲੇ ਅੰਦੋਲਨ ਦੇ ਦੌਰਾਨ ਵੀ ਖਾਲਸਾ ਏਡ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਸੀ । ਸੰਸਥਾ ਦੇ ਵਲੰਟੀਅਰ ਦੁਨੀਆ ਭਰ ‘ਚ ਹਨ । ਰਵੀ ਸਿੰਘ ਖਾਲਸਾ ਦੁਨੀਆ ਭਰ ‘ਚ ਚੱਲ ਰਹੀ ਸੇਵਾ ਦਾ ਕਾਰਜ ਭਾਰ ਸੰਭਾਲ ਰਹੇ ਨੇ। ਮੁਸ਼ਕਿਲ ਦੇ ਇਨ੍ਹਾਂ ਦਿਨਾਂ ‘ਚ ਹਰ ਕੋਈ ਉਨ੍ਹਾਂ ਦੀ ਜਲਦ ਤੰਦਰੁਸਤੀ ਦੀ ਕਾਮਨਾ ਕਰ ਰਿਹਾ ਹੈ ।

 

View this post on Instagram

 

A post shared by Ravi Singh (@ravisinghka)

Related Post