ਕਦੇ ਕਲੀਨਸ਼ੇਵ ਹੁੰਦੇ ਸਨ ਰਵੀ ਸਿੰਘ ਖਾਲਸਾ, ਸਿੱਖੀ ਵੱਲ ਕਿਵੇਂ ਮੁੜੇ ਰਵੀ ਸਿੰਘ ਖ਼ਾਲਸਾ, ਜਾਣੋ ਕਿਸ ਘਟਨਾ ਨੇ ਬਦਲੀ ਜ਼ਿੰਦਗੀ

By  Shaminder November 29th 2022 05:57 PM

ਖਾਲਸਾ ਏਡ (Khalsa Aid) ਦੇ ਮੁੱਖੀ ਰਵੀ ਸਿੰਘ ਖਾਲਸਾ (Ravi Singh Khalsa) ਕਦੇ ਕਲੀਨ ਸ਼ੇਵ ਹੁੰਦੇ ਸਨ । ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਅਜਿਹਾ ਘਟਿਆ ਕਿ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਉਹ ਸਿੱਖੀ ਵੱਲ ਪ੍ਰੇਰਿਤ ਹੋ ਗਏ ਅਤੇ ਸਿੱਖੀ ਸਰੂਪ ਧਾਰਨ ਕਰ ਲਿਆ । ਰਵੀ ਸਿੰਘ ਖਾਲਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Ravi singh khalsa ,, image From instagram

ਹੋਰ ਪੜ੍ਹੋ : ਇਸ ਸ਼ਖਸ ਨੂੰ ਡੇਟ ਕਰ ਰਹੀ ਹੈ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ, ਵੈਕੇਸ਼ਨ ‘ਤੇ ਇੱਕਠੇ ਆਏ ਨਜ਼ਰ

ਇਸ ਵੀਡੀਓ ‘ਚ ਉਹ ਆਪਣੇ ਦੋਸਤ ਦੇ ਨਾਲ ਹੋਈ ਜ਼ਿਆਦਤੀ ਨੂੰ ਬਿਆਨ ਕਰ ਰਹੇ ਹਨ । ਰਵੀ ਸਿੰਘ ਖਾਲਸਾ ਨੇ ਦੱਸਿਆ ਕਿ 1989 ‘ਚ ਭਾਰਤ ‘ਚ ਉਸ ਦੇ ਦੋਸਤ ਨੂੰ ਪੁਲਿਸ ਵੱਲੋਂ ਚੁੱਕ ਕੇ ਕਤਲ ਕਰ ਦਿੱਤਾ ਗਿਆ, ਉਹ ਅੰਮ੍ਰਿਤਧਾਰੀ ਸੀ । ਉਸ ਵੇਲੇ ਰਵੀ ਸਿੰਘ ਖਾਲਸਾ ਲੰਡਨ ‘ਚ ਰਹਿੰਦੇ ਸਨ ।

Ravi singh khalsa pp-min Image From Instagram

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਡਰੈਸਿੰਗ ਸੈਂਸ ਦੀ ਸੋਸ਼ਲ ਮੀਡੀਆ ‘ਤੇ ਹੋ ਰਹੀ ਤਾਰੀਫ਼, ਯੂਜ਼ਰਸ ਕਹਿ ਰਹੇ ‘ਨੌਰਾ, ਉਰਫੀ ਕੁਝ ਸਿੱਖੋ’

ਪਰ ਇਸ ਘਟਨਾ ਨੇ ਰਵੀ ਸਿੰਘ ਖਾਲਸਾ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਰਵੀ ਸਿੰਘ ਖਾਲਸਾ ਦਾ ਕਹਿਣਾ ਹੈ ਕਿ ‘ਮੈਂ ਉਸ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ, ਪਰ ਜਦੋਂ ਮੈਨੂੰ ਉਸ ਦੇ ਕਤਲ ਦੇ ਬਾਰੇ ਪਤਾ ਲੱਗਿਆ ਤਾਂ ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ।

ravi singh

ਮੈਂ ਅਗਲੇ ਹੀ ਦਿਨ ਆਪਣੇ ਸਿਰ ‘ਤੇ ਦਸਤਾਰ ਸਜਾਈ ਅਤੇ ਫਿਰ ਉਸ ਤੋਂ ਬਾਅਦ ਪੂਰਾ ਸਿੱਖੀ ਸਰੂਪ ਧਾਰਨ ਕਰ ਲਿਆ’। ਦੱਸ ਦਈਏ ਕਿ ਰਵੀ ਸਿੰਘ ਖਾਲਸਾ, ਖਾਲਸਾ ਏਡ ਦੇ ਮੁਖੀ ਹਨ ਅਤੇ ਹੁਣ ਤੱਕ ਉਹ ਦੁਨੀਆ ਭਰ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ।

 

View this post on Instagram

 

A post shared by Khalsa Aid (UK) (@khalsa_aid)

Related Post