ਰਵਿੰਦਰ ਗਰੇਵਾਲ ਅਤੇ ਮਿਸ ਪੂਜਾ ਦਾ ਨਵਾਂ ਗੀਤ ‘ਮੱਖੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

By  Rupinder Kaler March 25th 2021 03:39 PM

ਰਵਿੰਦਰ ਗਰੇਵਾਲ ਅਤੇ ਮਿਸ ਪੂਜਾ ਦਾ ਨਵਾਂ ਗੀਤ ‘ਮੱਖੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰੀਤੀ ਸਿਲੋਨ ਨੇ ਲਿਖੇ ਨੇ ਅਤੇ ਮਿਊਜ਼ਿਕ ਡੀਜੇ ਡਸਟਰ ਵੱਲੋਂ ਦਿੱਤਾ ਗਿਆ ਹੈ । ਫੀਚਰਿੰਗ ‘ਚ ਰਵਿੰਦਰ ਗਰੇਵਾਲ ਅਤੇ ਮਿਸ ਪੂਜਾ ਖੁਦ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਬੀਬੀ ਗਗਨਦੀਪ ਕੌਰ ਜੀ ਦੀ ਆਵਾਜ਼ ‘ਚ ਸ਼ਬਦ

ਇਸ ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੀ ਨੋਕ ਝੋਕ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਵੱਲੋਂ ਰੋਕੀ ਗਈ ਕਾਰ ਨੂੰ ਵੇਖ ਕੇ ਸਮਝਦਾ ਹੈ ਕਿ ਸ਼ਾਇਦ ਕੁੜੀ ਦੀ ਕਾਰ ਖਰਾਬ ਹੋ ਗਈ ਹੈ । ਉਹ ਇਹ ਜਾਨਣ ਲਈ ਕੁੜੀ ਕੋਲ ਪਹੁੰਚਦਾ ਹੈ ।ਪਰ ਕੁੜੀ ਅੱਗੋਂ ਇਹ ਸੋਚਦੀ ਹੈ ਕਿ ਕੁੜੀ ਵੇਖ ਕੇ ਇਹ ਭੂੰਡ ਆਸ਼ਿਕ ਉਸ ‘ਤੇ ਟਰਾਈ ਮਾਰਨ ਦੇ ਲਈ ਆਇਆ ਹੈ ।

ਜਿਸ ਤੋਂ ਬਾਅਦ ਮੁੰਡਾ ਗੀਤ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਨੂੰ ਗਲਤ ਫਹਿਮੀ ਹੋ ਗਈ ਹੈ ਉਹ ਤਾਂ ਸਿਰਫ ਕਾਰ ਖੜੀ ਦੇਖ ਕੇ ਆ ਗਿਆ ਸੀ । ਬਸ ਇਸੇ ਨੋਕ ਝੋਕ ਨੂੰ ਇਸ ਗੀਤ ਦੇ ਜ਼ਰੀਏ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਸਰੋਤਿਆਂ ਵੱਲੋਂ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ।

Related Post