ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਧਾਰਮਿਕ ਗੀਤ ਹੈ 'ਕੁਰਬਾਨੀ ਬਾਜਾਂ ਵਾਲੇ ਦੀ'

By  Shaminder December 20th 2018 11:51 AM

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਦੀ ਖਾਤਿਰ ਜੋ ਕੁਰਬਾਨੀਆਂ ਦਿੱਤੀਆਂ ਨੇ । ਉਸ ਨੂੰ ਹਰ ਕੋਈ ਜਾਣਦਾ ਹੈ । ਪਰ ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਕੁਰਬਾਨੀਆਂ ਨੂੰ ਸਮੇਂ ਸਮੇਂ 'ਤੇ ਯਾਦ ਕਰਵਾਉਣ ਦੀ ਸਮੇਂ ਸਮੇਂ 'ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਅਜਿਹੀ ਹੀ ਕੋਸ਼ਿਸ਼ ਕੀਤੀ ਹੈ ਰਵਿੰਦਰ ਗਰੇਵਾਲ ਨੇ । ਜੋ 'ਕੁਰਬਾਨੀ ਬਾਜਾਂ ਵਾਲੇ ਦੀ' ਨਾਂਅ ਦੇ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ ।

ਹੋਰ ਵੇਖੋ : ਵਿਆਹ ਦੀ ਰਿਸੈਪਸ਼ਨ ‘ਤੇ ਕਹਿਰ ਢਾਉਂਦੀ ਸੀ ਨਿਕ ਅਤੇ ਪ੍ਰਿਯੰਕਾ ਦੀ ਜੋੜੀ, ਦੇਖੋ ਵੀਡਿਓ

https://www.instagram.com/p/BrmHru9gGZG/

ਇਸ ਗੀਤ ਨੂੰ ਉਹ ਕੱਲ ਰਿਲੀਜ਼ ਕਰਨ ਜਾ ਰਹੇ ਨੇ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡੀ.ਜੇ.ਡਸਟਰ ਨੇ ਜਦਕਿ ਗੀਤ ਦੇ ਬੋਲ ਮੰਗਲ ਹਠੂਰ ਅਤੇ ਸੀਮਾ ਜਲਾਲਪੁਰੀ ਨੇ ਲਿਖੇ ਨੇ । ਦੱਸ ਦਈਏ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਨਜ਼ਦੀਕ ਆ ਰਿਹਾ ਹੈ । ਅਜਿਹੇ 'ਚ ਰਵਿੰਦਰ ਗਰੇਵਾਲ ਨੇ ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ : ਹੰਸ ਰਾਜ ਹੰਸ ਨੇ ‘ਪੰਜਾਬ’ ਗੀਤ ‘ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੀਤੀ ਕੋਸ਼ਿਸ਼

ravinder grewal new religious song ravinder grewal new religious song

ਜਿਨ੍ਹਾਂ ਸ਼ਹਾਦਤਾਂ ਦੀ ਬਦੌਲਤ ਅੱਜ ਸਿੱਖ ਧਰਮ ਦੀ ਪਹਿਚਾਣ ਹੈ ਅਤੇ ਸਿੱਖ ਧਰਮ ਚੜ੍ਹਦੀਕਲਾ 'ਚ ਹੈ । ਇਸ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਦੀ ਕੱਢੀ ਹੈ ।ਕਿਉਂਕਿ ਸਿੱਖ ਧਰਮ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ।

Related Post