ਰਵਿੰਦਰ ਗਰੇਵਾਲ ਦੀਆਂ ਇਹ ਖ਼ਰੀਆਂ ਗੱਲਾਂ ਬਹੁਤ ਕੁਝ ਕਰਦੀਆਂ ਨੇ ਬਿਆਨ : ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਰਵਿੰਦਰ ਗਰੇਵਾਲ ਜਿੰਨ੍ਹਾਂ ਨੇ ਗਾਇਕੀ ਤੋਂ ਲੈ ਕੇ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਨਾਲ ਵੀ ਦਿਲ ਜਿੱਤੇ ਹਨ। ਰਵਿੰਦਰ ਗਰੇਵਾਲ ਦੇ ਅਕਸਰ ਹੀ ਲਾਈਵ ਅਖਾੜਿਆਂ ਦੌਰਾਨ ਗਾਏ ਗੀਤ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਇਸ ਵਾਰ ਵੀ ਉਹਨਾਂ ਵੱਲੋਂ ਲਾਈਵ ਸ਼ੋਅ ਦੌਰਾਨ ਗੀਤ ਰਾਹੀਂ ਪੇਸ਼ ਕੀਤੀਆਂ ਸਮਾਜ ਦੀਆਂ ਕਈ ਸੱਚਾਈਆਂ ਪੇਸ਼ ਕੀਤੀਆਂ ਗਈਆਂ ਹਨ।
ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਦੱਸ ਦਈਏ ਉਹਨਾਂ ਵੱਲੋਂ ਗੀਤ ਦੇ ਰੂਪ 'ਚ ਕਹੀਆਂ ਗਈਆਂ ਇਹਨਾਂ ਖ਼ਰੀਆਂ ਗੱਲਾਂ ਦੇ ਬੋਲ ਰਾਮਾ ਜੈਨਪੁਰੀ ਦੇ ਹਨ। ਇਸ 'ਚ ਰਵਿੰਦਰ ਗਰੇਵਾਲ ਵੱਲੋਂ ਕਈ ਮੁੱਦਿਆਂ 'ਤੇ ਗੱਲ ਕੀਤੀ ਗਈ ਹੈ।
View this post on Instagram
Moti Akh Ohdi Saon Nahio Dindi....
ਰਵਿੰਦਰ ਗਰੇਵਾਲ ਦੀ ਪਿਛਲੇ ਮਹੀਨੇ 10 ਮਈ ਨੂੰ ਰਿਲੀਜ਼ ਹੋਈ ਫ਼ਿਲਮ 15 ਲੱਖ ਕਦੋਂ ਆਊਗਾ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਜੇ ਗੱਲ ਕਰੀਏ ਰਵਿੰਦਰ ਗਰੇਵਾਲ ਵੱਲੋਂ ਗਾਏ ਗੀਤਾਂ ਦੀ ਤਾਂ ਹਿੱਟ ਗੀਤ ਕਰਮਾਵਾਲੀ, ਲਵਲੀ vs ਪੀ ਯੂ, ਅੱਖ, ਟਰੱਕ, ਪੱਗ, ਢੇਡੀ ਪੱਗ ਵਾਲਿਆਂ, ਰੱਬ ਨੀਂ ਚੇਤਾ ਆਦਿ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।