ਗਾਇਕ ਰਵਿੰਦਰ ਗਰੇਵਾਲ ਨੇ ਵੀਡੀਓ ਸਾਂਝੀ ਕਰਕੇ ਦਿੱਤਾ ਇਹ ਖ਼ਾਸ ਸੁਨੇਹਾ

By  Rupinder Kaler July 3rd 2019 01:24 PM

ਗਲੋਬਲ ਵਾਰਮਿੰਗ ਦਾ ਅਸਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ । ਵਾਤਾਵਰਨ ਵਿੱਚ ਆਏ ਦਿਨ ਘੁਲ ਰਹੀਆਂ ਜ਼ਹਿਰੀਲੀਆਂ ਗੈਸਾਂ ਗਰਮੀ ਵਧਾ ਰਹੀਆਂ ਹਨ । ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ । ਇਸ ਸਮੱਸਿਆਂ ਤੋਂ ਹਰ ਕੋਈ ਜਾਣੂ ਹੈ । ਪਰ ਕੋਈ ਵੀ ਇਸ ਸਮੱਸਿਆ ਦੇ ਹੱਲ ਲਈ ਅੱਗੇ ਨਹੀਂ ਆ ਰਿਹਾ । ਗਾਇਕ ਰਵਿੰਦਰ ਗਰੇਵਾਲ ਨੇ ਇਸ ਸਬੰਧ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ।

https://www.instagram.com/p/BzCQTkCgPae/

ਇਸ ਵੀਡੀਓ ਵਿੱਚ ਰਵਿੰਦਰ ਗਰੇਵਾਲ ਕਹਿ ਰਹੇ ਹਨ ਕਿ ਅਸਮਾਨ ਤੋਂ ਗਰਮੀ ਰੂਪੀ ਜਿਹੜੀ ਅੱਗ ਵਰ੍ਹ ਰਹੀ ਹੈ, ਉਸ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ । ਇਸ ਦੇ ਨਾਲ ਹੀ ਰਵਿੰਦਰ ਗਰੇਵਾਲ ਪਾਣੀ ਨੂੰ ਬਚਾਉਣ ਦਾ ਵੀ ਸੁਨੇਹਾ ਦੇ ਰਹੇ ਹਨ । ਰਵਿੰਦਰ ਗਰੇਵਾਲ ਕਹਿ ਰਹੇ ਹਨ ਕਿ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਤਾਂ ਜੋਂ ਇਸ ਅੱਗ ਤੋਂ ਬੱਚਿਆ ਜਾ ਸਕੇ ।

https://www.instagram.com/p/BzZ8wE_gnBV/

ਉਹਨਾਂ ਨੇ ਕਿਹਾ ਕਿ ਇਸ ਸਭ ਲਈ ਅਸੀਂ ਜ਼ਿੰਮੇਵਾਰ ਹਾਂ ਤੇ ਇਸ ਦਾ ਹੱਲ ਵੀ ਸਾਨੂੰ ਹੀ ਕੱਢਣਾ ਚਾਹੀਦਾ ਹੈ ।ਰਵਿੰਦਰ ਗਰੇਵਾਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੀਡੀਓ ਸਾਂਝੀ ਕਰਕੇ ਵਾਤਾਵਰਨ ਨੂੰ ਸਾਂਭਣ ਦਾ ਸੁਨੇਹਾ ਦਿੱਤਾ ਹੈ ਉਹ ਸ਼ਲਾਘਾਯੋਗ ਕਦਮ ਹੈ । ਜਿਸ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣ ਤੇ ਪਾਣੀ ਨੂੰ ਸਹੇਜ ਕੇ ਰੱਖਣ ਦੀ ਪ੍ਰੇਰਣਾ ਮਿਲੇਗੀ ।

Related Post