ਪਾਕਿਸਤਾਨ ਦੇ 93 ਹਜ਼ਾਰ ਫੌਜੀਆਂ ਨੇ ਟੇਕੇ ਸਨ ਭਾਰਤ ਅੱਗੇ ਗੋਡੇ, ਇਸ ਕਹਾਣੀ ਨੂੰ ਬਿਆਨ ਕਰੇਗੀ ਜਾਨ ਅਬਰਾਹਮ ਦੀ ਫ਼ਿਲਮ, ਦੇਖੋ ਵੀਡਿਓ

By  Rupinder Kaler February 26th 2019 11:15 AM

ਬਾਲੀਵੁੱਡ ਐਕਟਰ ਜਾਨ ਅਬਰਾਹਮ ਛੇਤੀ ਹੀ ੍ਰਆਂ  ਨਾਂ ਨਾਲ ਆ ਰਹੀ ਫ਼ਿਲਮ ਵਿੱਚ ਨਜ਼ਰ ਆਉਣਗੇ । ਲੰਮੇ ਸਮੇਂ ਤੋਂ ਆਪਣੇ ਫੈਨਸ ਨੂੰ ਇੰਤਜ਼ਾਰ ਕਰਵਾ ਰਹੇ ਜਾਨ ਅਬਰਾਹਮ ਨੇ ਆਪਣੀ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ । ਇਸ ਟੀਜ਼ਰ ਦੇ ਨਾਲ ਜਾਨ ਨੇ ਲਿਖਿਆ ਹੈ ਪਾਕਿਸਤਾਨ ਵੱਲੋਂ ਆਤਮ ਸਮਰਪਣ ਕਰਨ ਦੀ ਕਹਾਣੀ, ਭਾਰਤ ਦੀ ਜਿੱਤ ਤੇ ਬੰਗਲਾ ਦੇਸ਼ ਦੀ ਅਜ਼ਾਦੀ ਦੀ ਕਹਾਣੀ ।

https://twitter.com/TheJohnAbraham/status/1099986306459873280

ਦਰਅਸਲ ਇਹ ਫ਼ਿਲਮ 1971ਦੀ ਜੰਗ ਤੇ ਅਧਾਰਿਤ ਹੈ । 13 ਦਿਨਾਂ ਤੱਕ ਚੱਲੀ ਇਸ ਲੜਾਈ ਵਿੱਚ 93  ਹਜ਼ਾਰ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਫੌਜ ਅੱਗੇ ਗੋਡੇ ਟੇਕ ਦਿੱਤੇ ਸਨ । ਇਹ ਫ਼ਿਲਮ ਸੱਚੀਆਂ ਘਟਨਾਵਾਂ ਤੇ ਅਧਾਰਿਤ ਹੈ । ਰਾਬੀ ਗਰੇਵਾਲ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਜਾਨ ਦੇ ਨਾਲ ਜੈਕੀ ਸ਼ਰਾਫ, ਸਿਕੰਦਰ ਖੇਰ ਲੀਡ ਰੋਲ ਵਿੱਚ ਨਜ਼ਰ ਆਉਣਗੇ ।

https://www.youtube.com/watch?v=dY3zdmJAB6E

ਦੇਸ਼ ਭਗਤੀ ਨਾਲ ਭਰਪੂਰ ਇਹ ਫ਼ਿਲਮ 12  ਅਪ੍ਰੈਲ 2019 ਨੂੰ ਰਿਲੀਜ਼ ਕੀਤੀ ਜਾਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਵਿੱਚ ਜਾਨ ਤੋਂ ਪਹਿਲਾਂ ਸੁਸ਼ਾਤ ਰਾਜਪੂਤ ਨੂੰ ਕਾਸਟ ਕੀਤਾ ਗਿਆ ਸੀ ।ਪਰ ਇਸ ਫ਼ਿਲਮ ਨੂੰ ਸੁਸ਼ਾਤ ਟਾਈਮ ਨਹੀਂ ਸਨ ਦੇ ਪਾ ਰਹੇ ਇਸ ਲਈ ਜਾਨ ਅਬਰਾਹਮ ਨੂੰ ਕਾਸਟ ਕੀਤਾ ਗਿਆ ਸੀ ।

Related Post