ਬਾਬੂ ਸਿੰਘ ਮਾਨ ਦੇ ਇਸ ਗੀਤ ਨਾਲ ਕੁਲਦੀਪ ਮਾਣਕ ਦੀ ਗਾਇਕੀ ਦੇ ਖੇਤਰ 'ਚ ਬਣੀ ਸੀ ਪਹਿਚਾਣ, ਜਾਣੋਂ ਪੂਰੀ ਕਹਾਣੀ  

By  Rupinder Kaler April 11th 2019 11:48 AM

ਜਦੋਂ ਪੰਜਾਬੀ ਦੀਆਂ ਲੋਕ ਗਥਾਵਾਂ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਨਾਂ ਆਉਂਦਾ ਹੈ ਕਿਉਂਕਿ ਕੁਲਦੀਪ ਮਾਣਕ ਹੀ ਉਹ ਗਾਇਕ ਸਨ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬ ਦੇ ਲੋਕ ਨਾਇਕਾਂ ਦੀਆਂ ਵੀਰ ਗਾਥਾਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਸੀ । ਇਸ ਮਹਾਨ ਗਾਇਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ 1951 ਨੂੰ ਹੋਇਆ ਸੀ । ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ ।

https://www.youtube.com/watch?v=vlmzCQ-KPDg

ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ ।ਪਰ ਇਸ ਦੇ ਬਾਵਜੂਦ ਉਹਨਾਂ ਨੇ ਫ਼ਿਰੋਜ਼ਪੁਰ ਦੇ ਕੱਵਾਲ ਖ਼ੁਸ਼ੀ ਮਹੰਮਦ ਤੋਂ ਸੰਗੀਤ ਦੀ ਸਿੱਖਿਆ ਲਈ ।ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਬਣਨ ਪਿੱਛੇ ਵੀ ਇੱਕ ਕਹਾਣੀ ਹੈ । ਮਾਣਕ ਕਿਸੇ ਪ੍ਰੋਗਰਾਮ ਵਿੱਚ ਗਾ ਰਹੇ ਸਨ ਇਸ ਪ੍ਰੋਗਰਾਮ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਪਹੁੰਚੇ ਹੋਏ ਸਨ, ਜਦੋਂ ਉਹਨਾਂ ਨੇ ਲਤੀਫ਼ ਮੁਹੰਮਦ ਉਰਫ਼ ਕੁਲਦੀਪ ਮਣਕਾ ਦੀ ਅਵਾਜ਼ ਸੁਣੀ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਨਾ ਸਿਰਫ ਉਹਨਾਂ ਨੂੰ 1੦੦ ਰੁਪਏ ਇਨਾਮ ਦਿੱਤਾ ਬਲਕਿ ਮਣਕਾ ਤੋਂ ਉਹਨਾਂ ਦਾ ਨਾਂ ਮਾਣਕ ਰੱਖ ਦਿੱਤਾ ।

https://www.youtube.com/watch?v=EuxFjDBqeMw

ਕੁਝ ਸਾਲ ਸੰਘਰਸ਼ ਕਰਨ ਤੋਂ ਬਾਅਦ ਕੁਲਦੀਪ ਮਾਣਕ ਬਠਿੰਡਾ ਨੂੰ ਛੱਡ ਗਾਇਕਾਂ ਦੇ ਗੜ੍ਹ ਲੁਧਿਆਣਾ ਪਹੁੰਚ ਗਏ । ਇੱਥੇ ਪਹੁੰਚ ਕੇ ਉਹਨਾਂ ਨੇ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ । ਕੁਲਦੀਪ ਮਾਣਕ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ 1968 ਵਿੱਚ ਐੱਚ ਅੱੈਮ ਵੀ ਕੰਪਨੀ ਵਿੱਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਰਿਕਾਰਡ ਕਰਵਾਇਆ ਸੀ ।

Kuldip Manak Kuldip Manak

ਇਸ ਤੋਂ ਬਾਅਦ ਉਹਨਾਂ ਨੇ ਸੀਮਾਂ ਨਾਲ ਡਿਊਟ ਗੀਤ "ਲੌਂਗ ਕਰਾ ਮਿੱਤਰਾ, ਮੱਛਲੀ ਪਾਉਂਣਗੇ ਮਾਪੇ" ਰਿਕਾਰਡ ਕਰਵਾਇਆ । ਇਹ ਗੀਤ ਏਨੇ ਕੁ ਹਿੱਟ ਹੋਏ ਕਿ ਹਰ ਪਾਸੇ ਮਾਣਕ ਮਾਣਕ ਹੋਣ ਲੱਗ ਗਈ । ਇਸ ਤੋਂ ਬਾਅਦ ਮਾਣਕ ਦੀ ਮੁਲਾਕਾਤ ਗੀਤਕਾਰ ਦੇਵ ਥਰੀਕੇਵਾਲੇ ਨਾਲ ਹੋ ਗਈ । ਦੇਵ ਨੇ ਪੰਜਾਬ ਦੀਆਂ ਕਈ ਲੋਕ ਗਾਥਾਵਾਂ ਨੂੰ ਗੀਤਾਂ ਵਿੱਚ ਪਿਰੋਇਆ ਤੇ ਕੁਲਦੀਪ ਮਾਣਕ ਨੇ ਉਹਨਾਂ ਗਥਾਵਾਂ ਨੂੰ ਆਪਣੀ ਅਵਾਜ਼ ਦਿੱਤੀ ।

https://www.youtube.com/watch?v=HmzKPnXlsiM

ਮਾਣਕ ਦਾ ਪਹਿਲਾ ਈ ਪੀ ਪੰਜਾਬ ਦੀਆਂ ਲੋਕ ਗਾਥਾਵਾਂ 1973  ਵਿੱਚ ਰਿਕਾਰਡ ਹੋਇਆ । 1976 ਵਿੱਚ ਮਾਣਕ ਨੇ  "ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ" ਗਾਇਆ । ਇਹ ਗਾਣਾ ਏਨਾਂ ਮਕਬੂਲ ਹੋਇਆ ਕਿ ਮਾਣਕ ਦੇ ਨਾਂ ਨਾਲ  ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਸ਼ੌਹਰਤ ਦੇ ਇਸ ਮੁਕਾਮ ਤੇ ਪਹੁੰਚ ਕੇ ਕੁਲਦੀਪ ਮਾਣਕ ਨੇ ਸਰਬਜੀਤ ਕੌਰ ਨਾਲ ਵਿਆਹ ਕਰਵਾਇਆ ਤੇ ਉਹਨਾਂ ਦੇ ਘਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਦਾ ਜਨਮ ਹੋਇਆ ।

Kuldip Manak Kuldip Manak

ਮਾਣਕ ਨੇ ਆਪਣੀ ਅਵਾਜ਼ ਵਿੱਚ 41 ਧਾਰਮਿਕ ਟੇਪਾਂ, ਈ ਪੀ, ਐੱਲ ਪੀ ਸਮੇਤ ਲੱਗਪਗ 198 ਟੇਪਾਂ ਰਿਕਾਰਡ ਹੋਈਆਂ । ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ਪਰ ਸਫਲਤਾ ਨਾ ਮਿਲੀ । ਕੁਲਦੀਪ ਮਾਣਕ ਨੂੰ ਫੇਫੜਿਆਂ ਵਿੱਚ ਤਕਲੀਫ ਰਹਿੰਦੀ ਸੀ ਜਿਸ ਕਰਕੇ ਉਹਨਾਂ ਦਾ 30 ਨਵੰਬਰ 2011 ਨੂੰ ਦਿਹਾਂਤ ਹੋ ਗਿਆ ।

Related Post