ਅੱਜ ਹੈ ਮਿਊਜ਼ਿਕ ਡਾਇਰੈਕਟਰ ਏਆਰ ਰਹਿਮਾਨ ਦਾ ਜਨਮ ਦਿਨ, ਹਿੰਦੂ ਧਰਮ ’ਚ ਜਨਮ ਲੈਣ ਵਾਲੇ ਏਆਰ ਰਹਿਮਾਨ ਨੇ ਇਸ ਲਈ ਬਦਲਿਆ ਧਰਮ

By  Rupinder Kaler January 6th 2020 01:54 PM

ਆਸਕਰ ਜਿੱਤਣ ਵਾਲੇ ਮਿਊਜ਼ਿਕ ਡਾਇਰੈਕਟਰ ਏਆਰ ਰਹਿਮਾਨ ਦਾ ਅੱਜ ਜਨਮ ਦਿਨ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਏ ਆਰ ਰਹਿਮਾਨ ਦਾ ਪਹਿਲਾ ਨਾਂ ਦਲੀਪ ਕੁਮਾਰ ਸੀ। ਬਾਅਦ 'ਚ ਉਹਨਾਂ ਨੇ ਆਪਣਾ ਨਾਂ ਬਦਲ ਕੇ 'ਅੱਲ੍ਹਾ ਰੱਖਾ ਰਹਿਮਾਨ' ਰੱਖ ਲਿਆ । ਰਹਿਮਾਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣਾ ਨਾਂ ਪਸੰਦ ਨਹੀਂ ਸੀ। ਲਗਦਾ ਸੀ ਕਿ ਉਹ ਉਨ੍ਹਾਂ ਦੀ ਇਮੇਜ ਨਾਲ ਮੇਲ ਨਹੀਂ ਖਾਂਦਾ ਪਰ ਉਨ੍ਹਾਂ ਨੇ ਆਪਣੇ ਮਨ ਮੁਤਾਬਿਕ ਨਾਂ ਨਹੀਂ ਬਦਲਿਆ।

https://www.instagram.com/p/B6nbKIsg_zT/

ਉਨ੍ਹਾਂ ਦੀ ਮਾਂ ਇਕ ਜੋਤਿਸ਼ੀ ਕੋਲ ਗਈ ਸੀ। ਉਹ ਉਨ੍ਹਾਂ ਦੀ ਭੈਣ ਦਾ ਰਾਸ਼ੀਫਲ ਜਾਣਨਾ ਚਾਹੁੰਦੇ ਸਨ ਕਿਉਂਕਿ ਉਹ ਉਸ ਦੇ ਵਿਆਹ 'ਚ ਇੰਟ੍ਰਸਟਿਡ ਸਨ। ਇਹ ਉਹੀ ਸਮਾਂ ਸੀ, ਜਦੋਂ ਏਆਰ ਰਹਿਮਾਨ ਆਪਣਾ ਨਾਂ ਬਦਲਣਾ ਚਾਹੁੰਦੇ ਸਨ। ਜੋਤਿਸ਼ੀ ਨੇ ਕਿਹਾ ਕਿ 'ਅਬਦੁੱਲ ਰਹਿਮਾਨ' ਜਾਂ 'ਅਬਦੁੱਲ ਰਹੀਮ' ਨਾਂ ਏਆਰ ਰਹਿਮਾਨ ਲਈ ਚੰਗਾ ਹੋਵੇਗਾ।

https://www.instagram.com/p/B57jHDRgyP1/

ਇਸ ਤਰ੍ਹਾਂ 'ਦਲੀਪ ਕੁਮਾਰ' ਏਆਰ ਰਹਿਮਾਨ ਹੋ ਗਏ। ਏਆਰ ਰਹਿਮਾਨ ਹਿੰਦੂ ਧਰਮ 'ਚ ਪੈਦਾ ਹੋਏ ਸਨ। ਬਾਅਦ 'ਚ ਉਨ੍ਹਾਂ ਆਪਣਾ ਧਰਮ ਬਦਲ ਲਿਆ ਸੀ। ਸਾਲ 1986 'ਚ ਪਿਤਾ ਦੀ ਮੌਤ ਤੋਂ ਬਾਅਦ ਉਹ ਕਾਦਰੀ ਸਾਹਿਬ ਦੇ ਸੰਪਰਕ 'ਚ ਆਏ ਸਨ। ਇੱਥੋਂ ਹੀ ਉਨ੍ਹਾਂ ਨੂੰ ਸੂਫ਼ੀ ਬਾਰੇ ਵਿਚਾਰ ਆਇਆ। ਉਨ੍ਹਾਂ ਦੀ ਮਾਂ ਵੀ ਪੀਰ ਨਾਲ ਅਧਿਆਤਮਿਕ ਪੱਖੋਂ ਕਾਫ਼ੀ ਨੇੜੇ ਸੀ। ਪੀਰ ਦੇ ਹੀ ਪ੍ਰਭਾਵ 'ਚ ਆਉਣ ਤੋਂ ਬਾਅਦ ਏਆਰ ਰਹਿਮਾਨ ਨੇ ਧਰਮ ਬਦਲਿਆ।

https://www.instagram.com/p/B537Jb3ASwB/

Related Post