ਇਸ ਵਜ੍ਹਾ ਕਰਕੇ ਗਿੱਪੀ ਨੇ ਆਪਣੇ ਬੇਟਿਆਂ ਦੇ ਨਾਂ ਰੱਖੇ ਗੁਰਫ਼ਤਿਹ ਸਿੰਘ, ਏਕਓਂਕਾਰ ਸਿੰਘ ਤੇ ਗੁਰਬਾਜ਼ ਸਿੰਘ

By  Rupinder Kaler April 17th 2020 03:14 PM

ਲਾਕਡਾਊਨ ਕਰਕੇ ਹਰ ਕੋਈ ਆਪਣੇ ਘਰ ਵਿੱਚ ਬੰਦ ਹੋ ਕੇ ਰਹਿ ਗਿਆ ਹੈ ਪਰ ਗਿੱਪੀ ਗਰੇਵਾਲ ਵਰਗੇ ਗਾਇਕ ਅਤੇ ਫ਼ਿਲਮ ਪ੍ਰੋਡਿਊਸਰ ਅਜਿਹੇ ਹਲਾਤਾਂ ਵਿੱਚ ਵੀ ਕੁਝ ਨਾ ਕੁਝ ਨਵਾਂ ਕਰ ਰਹੇ ਹਨ, ਜਿਸ ਦਾ ਸਬੂਤ ਉਹਨਾਂ ਵੱਲੋਂ ਰਿਲੀਜ਼ ਕੀਤੇ ਗੀਤ 'ਨੱਚ-ਨੱਚ' ਤੋਂ ਮਿਲ ਜਾਂਦਾ ਹੈ ।ਗਿੱਪੀ ਨੇ ਇਹ ਗਾਣਾ ਆਪਣੇ ਘਰ ਵਿੱਚ ਰਹਿ ਕੇ ਤਿਆਰ ਕੀਤਾ ਹੈ । 'ਨੱਚ-ਨੱਚ' ਗਾਣੇ ਵਿੱਚ ਗਿੱਪੀ ਨੇ ਪਾਲੀਵੁੱਡ ਦੇ ਹਰ ਸਿਤਾਰੇ ਨੂੰ ਫੀਚਰ ਕੀਤਾ ਹੈ ।

https://www.instagram.com/p/B_Cj9jLgLo-/

ਪਰ ਇਸ ਦੇ ਨਾਲ ਹੀ ਗਿੱਪੀ ਆਪਣੇ ਪ੍ਰਸ਼ੰਸਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ । ਇਸ ਦੇ ਨਾਲ ਹੀ ਉਹ ਕਹਿ ਰਹੇ ਹਨ ਕਿ ਉਹ ਆਪਣੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਕਿ ਸੰਕਟ ਦੀ ਇਹ ਘੜੀ ਛੇਤੀ ਖਤਮ ਹੋਵੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਤੇ ਉਹਨਾਂ ਦਾ ਪਰਿਵਾਰ ਕਾਫੀ ਧਾਰਮਿਕ ਹੈ । ਜਿਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ ।

https://www.instagram.com/p/B-50KWig_Ym/

ਅਰਦਾਸ ਫ਼ਿਲਮ ਬਨਾਉਣ ਲਈ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਸੀ ਕਿਉਂਕਿ ਉਹ ਬਹੁਤ ਹੀ ਧਾਰਮਿਕ ਹਨ । ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਗਿੱਪੀ ਨੇ ਅਰਦਾਸ ਫ਼ਿਲਮ ਬਣਾਈ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਇਸ ਫ਼ਿਲਮ ਦਾ ਸੀਕਵਲ ਅਰਦਾਸ ਕਰਾਂ ਬਣਾਈ ਜਿਹੜੀ ਕਿ ਬਾਕਸ ਆਫ਼ਿਸ ਤੇ ਸੂਪਰ ਹਿੱਟ ਰਹੀ । ਗਿੱਪੀ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਬੇਟਿਆਂ ਦਾ ਨਾਂ ਵੀ ਧਾਰਮਿਕ ਹੈ । ਗਿੱਪੀ ਦੇ ਇੱਕ ਬੇਟੇ ਦਾ ਨਾਂਅ ਗੁਰਫ਼ਤਿਹ ਸਿੰਘ ਹੈ ਤੇ ਇੱਕ ਬੇਟੇ ਦਾ ਨਾਂਅ ਏਕਓਂਕਾਰ ਸਿੰਘ ਹੈ ਤੇ ਸਾਇਦ ਇਸੇ ਕਰਕੇ ਉਹਨਾਂ ਨੇ ਆਪਣੇ ਤੀਜੇ ਬੇਟੇ ਦਾ ਨਾਂਅ ਗੁਰਬਾਜ਼ ਸਿੰਘ ਰੱਖਿਆ ਹੈ ।

https://www.instagram.com/p/B8FqSUSgC_o/

ਗਿੱਪੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਆਪਣੇ ਬੇਟਿਆਂ ਦੇ ਇਸ ਤਰ੍ਹਾਂ ਦੇ ਨਾਂਅ ਕਿਉਂ ਰੱਖੇ । ਗਿੱਪੀ ਮੁਤਾਬਿਕ ਅੱਜ ਲੋਕ ਜਿਸ ਤਰ੍ਹਾਂ ਦੇ ਨਾਂਅ ਆਪਣੇ ਬੱਚਿਆਂ ਦੇ ਰੱਖਦੇ ਹਨ, ਉਹਨਾਂ ਨਾਂਵਾ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਉਹਨਾਂ ਦੇ ਬੱਚਿਆਂ ਦੇ ਨਾਂਵਾ ਦਾ ਇੱਕ ਮਤਲਬ ਹੈ । ਗਿੱਪੀ ਨੇ ਦੱਸਿਆ ਕਿ ਕੁਝ ਨਾਂਅ ਇਸ ਤਰ੍ਹਾਂ ਦੇ ਹੁੰਦੇ ਹਨ ਜਿੰਨਾਂ ਨੂੰ ਛੋਟਾ ਕਰਕੇ ਬਦਲਿਆ ਜਾ ਸਕਦਾ ਹੈ । ਇਹ ਨਾਂਅ ਇਸ ਤਰ੍ਹਾਂ ਦੇ ਹਨ ਕਿ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ । ਇਹੀ ਕਾਰਨ ਹੈ ਗਿੱਪੀ ਨੇ ਆਪਣੇ ਬੇਟਿਆਂ ਦਾ ਨਾਂਅ ਧਾਰਮਿਕ ਹੈ ।

https://www.instagram.com/p/B-O-1nog34K/

Related Post