ਹੁਣ ਅਦਾਕਾਰਾ ਰੇਖਾ ਦੇ ਘਰੋਂ ਆਈ ਕੋਰੋਨਾ ਪਾਜ਼ਟਿਵ ਦੀ ਖ਼ਬਰ…!

By  Rupinder Kaler July 11th 2020 05:29 PM

ਕੋਰੋਨਾ ਵਾਇਰਸ ਦੇ ਕੇਸ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਸਮਾਂ ਪਹਿਲਾ ਆਮਿਰ ਖਾਨ ਦੇ ਟੀਮ ਮੈਂਬਰ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਸੀ। ਤੇ ਹੁਣ ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਵੀ ਕੋਰੋਨਾ ਦੀ ਖ਼ਬਰ ਆਈ ਹੈ। ਮੁੰਬਈ 'ਚ ਰੇਖਾ ਦੇ ਬੰਗਲੇ 'ਸੀ ਸਪਰਿੰਗ' ਦੇ ਸੁਰੱਖਿਆ ਕਰਮੀ ਦੀ ਕੋਰੋਨਾ ਪੌਜ਼ੇਟਿਵ ਹੋਣ ਦੀ ਖ਼ਬਰ ਆਈ ਹੈ। ਰੇਖਾ ਬਾਂਦਰਾ ਦੇ ਬੈਂਡਸਟੈਂਡ ਇਲਾਕੇ ਵਿਚ ਸੀ ਸਪਰਿੰਗ ਬੰਗਲੇ 'ਚ ਰਹਿੰਦੀ ਹੈ ਤੇ ਉਸਦੀ ਰਾਖੀ ਲਈ ਦੋ ਸੁਰੱਖਿਆ ਕਰਮੀ ਰਹਿੰਦੇ ਹਨ ਜਿਨ੍ਹਾਂ 'ਚੋਂ ਇਕ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ।

https://www.instagram.com/p/CCaZw-DBDLM/

ਬੀ ਐਮ ਸੀ ਦੇ ਨਿਯਮਾਂ ਅਨੁਸਾਰ ਰੇਖਾ ਦੇ ਬੰਗਲੇ ਦੇ ਬਾਹਰ ਕੰਟੇਂਮੈਂਟ ਜ਼ੋਨ ਦਾ ਨੋਟਿਸ ਲਾ ਦਿੱਤਾ ਗਿਆ ਹੈ। ਬੰਗਲੇ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਇਜ਼ ਵੀ ਕੀਤਾ ਗਿਆ ਹੈ। ਫਿਲਹਾਲ ਰੇਖਾ ਵਲੋਂ ਇਸ ਪੂਰੇ ਮਾਮਲੇ 'ਤੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਇਆ ਹੈ। ਬਾਲੀਵੁੱਡ 'ਚ 2 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚੋ ਪਹਿਲੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਾਜਿਦ ਤੇ ਦੂਜੇ 70 ਤੇ 80 ਦੇ ਦਸ਼ਕ ਦੇ ਮਸ਼ਹੂਰ ਫਿਲਮ ਨਿਰਮਾਤਾ ਅਨਿਲ ਸੂਰੀ ਹਨ।

https://www.instagram.com/p/B-1_ZvfhW9-/

Related Post