ਕੈਰੀ ਓਨ ਜੱਟਾ ਸੀਰੀਜ਼ ਦੀ ਰਿਲੀਜ਼ਿੰਗ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

By  Gourav Kochhar January 4th 2018 01:31 PM

ਕੈਰੀ ਓਨ ਜੱਟਾ 2 ਦੀ ਸ਼ੂਟਿੰਗ ਹੋ ਚੁੱਕੀ ਹੈ ਜੀ ਖ਼ਤਮ ਤੇ ਹੁਣ ਇੰਤਜ਼ਾਰ ਹੈ ਤੇ ਬੱਸ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ, ਪਰ ਉਸਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਲਈ ਇਕ ਹੋਰ ਬਹੁਤ ਵੱਡੀ ਘੋਸ਼ਣਾ ਕੀਤੀ ਹੈ ਜੀ ਕੈਰੀ ਓਨ ਜੱਟਾ 2 ਦੀ ਟੀਮ ਨੇ, ਦਰਅਸਲ ਗੱਲ ਇਹ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰਨ ਦੇ ਨਾਲ ਹੀ ਇਸ ਟੀਮ ਨੇ ਘੋਸ਼ਣਾ ਕਰ ਦਿੱਤੀ ਹੈ ਕੈਰੀ ਓਨ ਜੱਟਾ ਸੀਰੀਜ਼ ਦੇ ਅਗਲੇ ਭਾਗ ਦੀ |

ਜੀ ਹਾਂ ਕੈਰੀ ਓਨ ਜੱਟਾ 3 Carry On Jatta 3 ਦੀ ਘੋਸ਼ਣਾ ਵੀ ਹੋ ਚੁਕੀ ਹੈ ਤੇ ਸਾਲ 2019 ਤੱਕ ਕਿਹਾ ਜਾ ਰਿਹਾ ਹੈ ਕਿ ਇਹ ਵੀ ਕਾਮੇਡੀ ਤੇ ਮਸਤੀ ਦੇ ਨਾਲ ਭਰਪੂਰ ਇਹ ਫ਼ਿਲਮ ਦੇਖਣ ਨੂੰ ਮਿਲ ਸਕਦੀ ਹੈ | ਇਕ ਗੱਲ ਤਾਂ ਕੈਰੀ ਓਨ ਜੱਟਾ ਦੇ ਫੈਨਸ ਦੇ ਲਈ ਖੁਸ਼ੀ ਵਾਲ਼ੀ ਇਹ ਹੈ ਕਿ ਦੂਜੇ ਭਾਗ ਦੇ ਲਈ ਜਿਨ੍ਹਾਂ ਇੰਤਜ਼ਾਰ ਕਰਨਾ ਪਿਆ, ਹੁਣ ਤੀਜਾ ਭਾਗ ਉਨ੍ਹੀ ਹੀ ਜਲਦੀ ਵੇਖਣ ਦੇ ਲਈ ਮਿਲੇਗਾ !

ਕਦੋਂ ਹੋਵੇਗੀ ਕੈਰੀ ਓਨ ਜੱਟਾ 2 ਫ਼ਿਲਮ ਰਿਲੀਜ਼:

ਕੈਰੀ ਓਨ ਜੱਟਾ ੩ ਦੀ ਖ਼ਬਰ ਤੋਂ ਪਹਿਲਾਂ ਹਰ ਇਕ ਦੇ ਦਿਲ ਚ ਇਕ ਸਵਾਲ ਹੈ | ਉਹ ਇਹ ਕਿ ਕੈਰੀ ਓਨ ਜੱਟਾ 2 Carry On Jatta 2 ਕਦੋਂ ਰਿਲੀਜ਼ ਹੋਵੇਗੀ, ਫ਼ਿਕਰ ਨਾ ਕਰੋ ਇਸ ਸਵਾਲ ਦਾ ਜਵਾਬ ਵੀ ਸਾਹਮਣੇ ਆ ਗਿਆ ਹੈ | ਜੀ ਹਾਂ ਕੈਰੀ ਓਨ ਜੱਟਾ 2 ਦੇ ਜਾਰੀ ਹੋਣ ਦੀ ਘੋਸ਼ਣਾ ਵੀ ਹੋ ਗਈ ਹੈ | ਇਸੀ ਸਾਲ 1 ਜੂਨ ਨੂੰ ਇਹ ਫ਼ਿਲਮ ਰਿਲੀਜ਼ ਹੋ ਜਾਵੇਗੀ | ਫ਼ਿਲਮ ਦੀ ਪੂਰੀ ਟੀਮ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸਾਹਿਤ ਹੈ ਤੇ ਉਮੀਦ ਕਰਦੀ ਹੈ ਕਿ ਕੈਰੀ ਓਨ ਜੱਟਾ ਵਾਂਗ ਲੋਕ ਇਸ ਫ਼ਿਲਮ ਨੂੰ ਵੱਧ ਚੜ੍ਹ ਕੇ ਪਿਆਰ ਦੇਣਗੇ |

Related Post