ਜੈਨੀ ਜੌਹਲ ਦੀ ਆਵਾਜ਼ ‘ਚ ਧਾਰਮਿਕ ਗੀਤ ‘ਬਾਬਾ ਨਾਨਕ’ ਰਿਲੀਜ਼

By  Shaminder November 3rd 2022 04:31 PM

ਗਾਇਕਾ ਜੈਨੀ ਜੌਹਲ (Jenny Johal)  ਦੀ ਆਵਾਜ਼ ‘ਚ ਧਾਰਮਿਕ ਗੀਤ ‘ਬਾਬਾ ਨਾਨਕ’ (Baba Nanak) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੈਨੀ ਜੌਹਲ ਨੇ ਖੁਦ ਹੀ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪ੍ਰਿੰਸ ਸੱਗੂ ਨੇ । ਇਸ ਗੀਤ ‘ਚ ਜੈਨੀ ਜੌਹਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਬਿਆਨ ਕਰਨ ਦੀ ਕੋੋਸ਼ਿਸ਼ ਕੀਤੀ ਹੈ ।

guru nanak dev ji Image Source : Instagram

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਬੱਚੇ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈ

ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਲੋਕਾਂ ਨੂੰ ਸਿੱਧੇ ਰਾਹ ਪਾਇਆ ਅਤੇ ਹੱਕ ਸੱਚ ਦੀ ਕਮਾਈ ਕਰਨ ਦਾ ਸੁਨੇਹਾ ਦਿੱਤਾ । ਉਨ੍ਹਾਂ ਨੇ ਮਲਿਕ ਭਾਗੋ ਵਰਗੇ ਹੰਕਾਰੀ ਅਤੇ ਗਲਤ ਤਰੀਕੇ ਦੇ ਨਾਲ ਕਮਾਈ ਕਰਨ ਵਾਲੇ ਬੰਦੇ ਨੂੰ ਹੱਕ ਹਲਾਲ ਦੀ ਕਮਾਈ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਭਾਈ ਲਾਲੋ ਵਰਗੇ ਮਿਹਨਤ ਕਰਨ ਵਾਲੀ ਸ਼ਖਸੀਅਤ ਦੇ ਘਰ ਜਾ ਕੇ ਭੋਜਨ ਛਕਿਆ ਸੀ ।

Guru Nanak Dev ji . Image Source :Google

ਹੋਰ ਪੜ੍ਹੋ : ਈਸ਼ਾ ਦਿਓਲ ਨੇ ਜਨਮ ਦਿਨ ‘ਤੇ ਆਸ਼ੀਰਵਾਦ ਦੇਣ ਲਈ ਮਾਪਿਆਂ ਤੇ ਦੋਸਤਾਂ ਦਾ ਪੋਸਟ ਪਾ ਕੇ ਕੀਤਾ ਧੰਨਵਾਦ, ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਦੇ ਨਾਲ ਹੀ ਜਾਤ ਪਾਤ ਦੇ ਭੇਦਭਾਵ ਨੂੰ ਮਿਟਾ ਕੇ ਆਪਸੀ ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਨੀ ਜੌਹਲ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।

ਇਨ੍ਹਾਂ ਗੀਤਾਂ ਚੋਂ ਹੀ ਇੱਕ ਸੀ ‘ਲੈਟਰ ਟੂ ਸੀਐੱਮ’ ਇਸ ਗੀਤ ਦੇ ਨਾਲ ਜੈਨੀ ਜੌਹਲ ਕਾਫੀ ਚਰਚਾ ‘ਚ ਆਈ, ਪਰ ਇਸ ਗੀਤ ਨੂੰ ਯੂਟਿਊਬ ਦੇ ਵੱਲੋਂ ਬੈਨ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਜੈਨੀ ਜੌਹਲ ‘ਤੂਫ਼ਾਨ’ ਗੀਤ ਲੈ ਕੇ ਆਏ ਸਨ । ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

Related Post