ਬਾਲੀਵੁੱਡ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਅਦਾਕਾਰਾ ਟਿਊਲਿਪ ਜੋਸ਼ੀ, ਇਹਨਾਂ ਹਲਾਤਾਂ ’ਚ ਜਿਉ ਰਹੀ ਹੈ ਜ਼ਿੰਦਗੀ

By  Rupinder Kaler October 2nd 2019 12:24 PM -- Updated: May 10th 2020 12:27 PM

ਬਾਲੀਵੁੱਡ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਹੀਰੋਇਨਾਂ ਹਨ ਜਿਨ੍ਹਾਂ ਤੇ ਸਿਰਫ਼ ਬਾਲੀਵੁੱਡ ਦਾ ਟੈਗ ਲੱਗਿਆ ਹੋਇਆ ਹੈ । ਜਿਸ ਤੋਂ ਭਾਵ ਇਹ ਕਿ ਇਹ ਹੀਰੋਇਨਾਂ ਇੱਕ ਦੋ ਫ਼ਿਲਮਾਂ ਵਿੱਚ ਨਜ਼ਰ ਆਈਆਂ, ਹਿੱਟ ਵੀ ਹੋਈਆਂ ਪਰ ਗਾਇਬ ਹੋ ਗਈਆਂ । ਇਸੇ ਤਰ੍ਹਾਂ ਦੀ ਇੱਕ ਅਦਾਕਾਰਾ ਹੈ ਟਿਊਲਿਪ ਜੋਸ਼ੀ, ਜਿਹੜੀ ਪਹਿਲੀ ਹੀ ਫ਼ਿਲਮ ਨਾਲ ਮਸ਼ਹੂਰ ਹੋ ਗਈ ਸੀ, ਪਰ ਇਸ ਤੋਂ ਬਾਅਦ ਅਚਾਨਕ ਗਾਇਬ ਹੋ ਗਈ । ਇਹ ਹੀਰੋਇਨ ਮੇਰੇ ਯਾਰ ਕੀ ਸ਼ਾਦੀ ਹੈ ਵਿੱਚ ਦਿਖਾਈ ਦਿੱਤੀ ਸੀ ।

https://www.instagram.com/p/B2aBLV5h575/

ਹੁਣ ਇਹ ਹੀਰੋਇਨ ਬਾਲੀਵੁੱਡ ਵਿੱਚੋਂ ਬਿਲਕੁਲ ਗਾਇਬ ਹੈ । ਇਸ ਹੀਰੋਇਨ ਦੇ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 1979 ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ । ਟਿਊਲਿਪ ਨੇ ਆਪਣੀ ਮੁਢਲੀ ਪੜ੍ਹਾਈ ਜਮਨਾਬਾਈ ਸਕੂਲ ਤੋਂ ਕੀਤੀ ਸੀ । ਸਾਲ 2000 ਵਿੱਚ ਉਸ ਨੇ ਮਿਸ ਇੰਡੀਆ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਪਰ ਕਾਮਯਾਬ ਨਹੀਂ ਹੋਈ । ਪਰ ਇਸ ਦੇ ਨਾਲ ਉਹ ਸਭ ਦੀਆਂ ਨਜ਼ਰਾਂ ਵਿੱਚ ਆ ਗਈ ।

https://www.instagram.com/p/02rKF5w3PX/

ਇਸ ਤੋਂ ਬਾਅਦ ਉਸ ਨੇ ਕਈ ਇਸ਼ਤਿਹਾਰਾਂ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਯਸ਼ਰਾਜ ਫ਼ਿਲਮਸ ਨੇ ਫ਼ਿਲਮ ਮੇਰੇ ਯਾਰ ਕੀ ਸ਼ਾਦੀ ਹੈ ਵਿੱਚ ਕਾਸਟ ਕੀਤਾ ਸੀ । ਇਸ ਫ਼ਿਲਮ ਵਿੱਚ ਉਸ ਦੇ ਨਾਲ ਜਿੰਮੀ ਸ਼ੇਰਗਿੱਲ ਸੀ । ਇਸ ਤੋਂ ਬਾਅਦ ਉਸ ਨੇ ਸ਼ਾਹਿਦ ਕਪੂਰ ਨਾਲ ਫ਼ਿਲਮ ਦਿਲ ਮਾਂਗੇ ਮੋਰ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਟਿਊਲਿਪ ਕਭੀ ਕਹੀਂ ਸੁਪਰਸਟਾਰ, ਧੋਖਾ, ਰਨਵੇ, ਡੈਡੀ ਕੂਲ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ ।

https://www.instagram.com/p/0nlKbGQ3JY/

ਇਸ ਤੋਂ ਇਲਾਵਾ ਟਿਊਲਿਪ ਹੋਰ ਵੀ ਕਈ ਫ਼ਿਲਮਾਂ ਤੇ ਟੀਵੀ ਦੇ ਪ੍ਰੋਗਰਾਮਾਂ ਵਿੱਚ ਨਜ਼ਰ ਆਈ ਪਰ ਸਫ਼ਲ ਨਹੀਂ ਹੋਈ । ਟਿਊਲਿਪ ਨੇ ਕੈਪਟਨ ਵਿਨੋਦ ਨਈਅਰ ਨਾਲ ਵਿਆਹ ਕੀਤਾ ਹੈ । ਵਿਨੋਦ ਨੇ ਮਸ਼ਹੂਰ ਨਾਵਲ ਵੀ ਲਿਖਿਆ ਹੈ ।

https://www.instagram.com/p/ztuKfOw3GN/

ਕਹਿੰਦੇ ਹਨ ਕਿ ਦੋਵੇਂ ਵਿਆਹ ਤੋਂ ਪਹਿਲਾਂ ਲਿਵਿੰਗ ਰਿਲੇਸ਼ਨ ਵਿੱਚ ਸਨ । ਵਿਨੋਦ 6 ਸਾਲ ਤੱਕ ਭਾਰਤੀ ਫੋਜ ਵਿੱਚ ਰਹੇ । ਇਸ ਤੋਂ ਬਾਅਦ ਉਹ ਮੁੰਬਈ ਵਾਪਿਸ ਆ ਗਏ । ਹੁਣ ਇਹ ਜੋੜਾ 600 ਕਰੋੜ ਦੀ ਕੰਪਨੀ ਨੂੰ ਸੰਭਾਲ ਰਿਹਾ ਹੈ । ਟਿਊਲਿਪ ਪੂਰੀ ਤਰ੍ਹਾਂ ਬਦਲ ਗਈ ਹੈ ਤੇ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਟੁੱਟ ਗਈ ਹੈ ।

https://www.instagram.com/p/zDRXDZQ3Im/

Related Post