ਤਿੰਨ ਸਾਲਾਂ ਦੇ ਕਰੀਅਰ ’ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਦਿਵਿਆ ਭਾਰਤੀ ਨੇ, ਮੌਤ ਤੋਂ ਬਾਅਦ ਦਿਵਿਆ ਮਾਂ ਤੇ ਪਤੀ ਦੀ ਦੂਜੀ ਪਤਨੀ ਨਾਲ ਇਸ ਤਰ੍ਹਾਂ ਕਰਦੀ ਸੀ ਗੱਲਾਂ…!

By  Rupinder Kaler April 7th 2020 12:26 PM

ਦਿਵਿਆ ਭਾਰਤੀ ਬਾਲੀਵੁੱਡ ਦੇ ਅਸਮਾਨ ਦਾ ਅਜਿਹਾ ਚਮਕਦਾ ਸਿਤਾਰਾ ਸੀ, ਜਿਸ ਦੀ ਚਮਕ ਅੱਜ ਵੀ ਫਿੱਕੀ ਨਹੀਂ ਪਈ । 90 ਦੇ ਦਹਾਕੇ ਦੀ ਉਹ ਹੀਰੋਇਨ ਜਿਸ ਨੇ ਆਪਣੀ ਮਸੂਮੀਅਤ ਤੇ ਖੂਬਸੂਰਤੀ ਕਰਕੇ ਸਭ ਦੇ ਦਿਲ ਵਿੱਚ ਜਗ੍ਹਾ ਬਣਾ ਲਈ ਸੀ । ਉਹਨਾਂ ਨੇ ਆਪਣੇ ਤਿੰਨ ਸਾਲਾਂ ਦੇ ਫ਼ਿਲਮੀ ਕਰੀਅਰ ਦੌਰਾਨ ਕਈ ਹਿੱਟ ਫ਼ਿਲਮਾਂ ਦਿੱਤੀਆਂ । 19 ਸਾਲਾਂ ਦੀ ਉਮਰ ਵਿੱਚ ਦਿਵਿਆ ਦੀ ਇੱਕ ਹਾਦਸੇ ਦੌਰਾਨ ਮੌਤ ਹੋ ਗਈ ।

5 ਅਪ੍ਰੈਲ 1993 ਦੀ ਇੱਕ ਸ਼ਾਮ ਉਹ ਆਪਣੇ ਅਪਾਰਟਮੈਂਟ ਦੀ ਛੱਤ ਤੋਂ ਡਿੱਗ ਗਈ ਸੀ । ਉਸ ਦੀ ਮੌਤ ਅੱਜ ਵੀ ਇੱਕ ਰਾਜ਼ ਬਣੀ ਹੋਈ ਹੈ ਕਿਉਂਕਿ ਕੋਈ ਦਿਵਿਆ ਦੀ ਮੌਤ ਨੂੰ ਖੁਦਕੁਸ਼ੀ ਦੱਸਦਾ ਹੈ, ਤੇ ਕੋਈ ਇਸ ਨੂੰ ਕਤਲ ! ਉਹਨਾਂ ਦੀ ਮਾਂ ਮੀਤਾ ਭਾਰਤੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਭਾਰਤੀ ਦੀ ਮੌਤ ਕਿਸ ਤਰ੍ਹਾਂ ਹੋਈ, ਇਸ ਬਾਰੇ ਜਾਨਣਾ ਵੀ ਨਹੀਂ ਚਾਹੁੰਦੀ । ਇੰਟਰਵਿਊ ਵਿੱਚ ਦਿਵਿਆ ਦੀ ਮਾਂ ਨੇ ਦੱਸਿਆ ਕਿ ‘ਮੌਤ ਤੋਂ ਪਹਿਲਾ ਉਹ ਖੁਦ ਨੂੰ ਹਰਟ ਕਰ ਰਹੀ ਸੀ , ਦਿਵਿਆ ਨੇ ਆਪਣੀ ਕਲਾਈ ਕੱਟ ਲਈ ਸੀ’ ।

 

ਦਿਵਿਆ ਦੀ ਮਾਂ ਮੁਤਾਬਿਕ ਦਿਵਿਆ ਗੁੱਸੇ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਉਂਦੀ ਸੀ । ਦਿਵਿਆ ਦੀ ਮਾਂ ਨੇ ਦੱਸਿਆ ਕਿ ਦਿਵਿਆ ਦੀ ਮੌਤ ਸਮੇਂ ਉਹਨਾਂ ਦੀ ਮੇਡ ਕਿਚਨ ਵਿੱਚ ਸੀ । ਦਿਵਿਆ ਦੇ ਜਨਮ ਤੋਂ ਹੀ ਉਹ ਉਹਨਾਂ ਦੇ ਨਾਲ ਸੀ । ਦਿਵਿਆ ਦੀ ਮੌਤ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ਤੇ ਇੱਕ ਮਹੀਨੇ ਬਾਅਦ ਹੀ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ । ਦਿਵਿਆ ਦੀ ਮਾਂ ਵੀ ਉਸ ਦੀ ਮੌਤ ਕਰਕੇ ਡਿਪਰੈਸ਼ਨ ਵਿੱਚ ਚਲੀ ਗਈ ਸੀ ਤੇ 7-8 ਸਾਲਾਂ ਬਾਅਦ ਉਹ ਡਿਪਰੈਸ਼ਨ ਤੋਂ ਬਾਹਰ ਆਈ ਸੀ । ਦਿਵਿਆ ਦੀ ਮਾਂ ਨੇ ਉਸ ਨਾਲ ਜੁੜਿਆ ਇੱਕ ਅਜੀਬ ਕਿੱਸਾ ਵੀ ਦੱਸਿਆ ।

ਉਹਨਾਂ ਨੇ ਦੱਸਿਆ ਕਿ ‘ਜਦੋਂ ਵੀ ਉਹਨਾਂ ਨੇ ਛੇਤੀ ਜਾਗਣਾ ਹੁੰਦਾ ਸੀ ਤਾਂ ਦਿਵਿਆ ਉਸ ਦੇ ਸੁਫ਼ਨੇ ਵਿੱਚ ਆ ਕੇ ਉਸ ਨੂੰ ਜਗਾ ਦਿੰਦੀ ਸੀ । ਦਿਵਿਆ ਸਿਰਫ ਆਪਣੀ ਮਾਂ ਦੇ ਸੁਫ਼ਨੇ ਵਿੱਚ ਹੀ ਨਹੀਂ ਸੀ ਆਉਂਦੀ ਬਲਕਿ ਉਹ ਆਪਣੇ ਪਤੀ ਦੀ ਦੂਜੀ ਪਤਨੀ ਦੇ ਸੁਫ਼ਨੇ ਵਿੱਚ ਵੀ ਆਊਂਦੀ ਸੀ । ਦਿਵਿਆ ਦੀ ਮਾਂ ਨੇ ਦੱਸਿਆ ਕਿ ਵਰਧਾ ਨੇ ਕਈ ਵਾਰ ਉਸ ਨੂੰ ਦੱਸਿਆ ਕਿ ਦਿਵਿਆ ਉਸ ਨਾਲ ਸੁਫ਼ਨੇ ਵਿੱਚ ਆ ਕੇ ਗੱਲਾਂ ਕਰਦੀ ਹੈ ਤੇ ਇਹ ਸਿਲਸਿਲਾ 6 ਸਾਲ ਤੱਕ ਚੱਲਿਆ ।

ਖ਼ਬਰਾਂ ਦੀ ਮੰਨੀਏ ਦਾ ਸਾਜਿਦ ਦੇ ਪਰਸ ਵਿੱਚ ਅੱਜ ਵੀ ਦਿਵਿਆ ਦੀ ਤਸਵੀਰ ਮੌਜੂਦ ਹੈ । ਉਹਨਾਂ ਦੇ ਘਰ ਵਿੱਚ ਦਿਵਿਆ ਦੀਆਂ ਤਸਵੀਰਾਂ ਮੌਜੂਦ ਹਨ । ਸਾਜਿਦ ਤੇ ਵਰਧਾ ਦਾ ਬੇਟਾ ਉਹਨਾਂ ਨੂੰ ਵੱਡੀ ਮਾਂ ਦੇ ਰੂਪ ਵਿੱਚ ਪਹਿਚਾਣਦਾ ਹੈ ।

Related Post