ਕੁਸ਼ਤੀ ਦੇ ਮਾਸਟਰ ਦਾਰਾ ਸਿੰਘ ਰੰਧਾਵਾ ਨੂੰ ਇਸ ਰੋਲ ਦੇ ਨਾਲ ਮਿਲੀ ਸੀ ਪਛਾਣ, ਜਨਮ ਦਿਨ ‘ਤੇ ਜਾਣੋ ਖ਼ਾਸ ਗੱਲਾਂ

By  Shaminder November 19th 2022 04:47 PM

ਦਾਰਾ ਸਿੰਘ (Dara Singh ) ਦੀ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।ਦਾਰਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਰਮੂਚੱਕ ਦਾ ਜੰਮਪਲ ਸੀ। ਉਸ ਦੇ ਮਾਪੇ ਗੁਰਸਿੱਖ ਸਨ। ਬਾਪੂ ਸੂਰਤ ਸਿੰਘ ਤੇ ਬਾਬਾ ਬੂੜ ਸਿੰਘ ਪੱਕੇ ਕੇਸਾਧਾਰੀ। ਉਹ ਸਿੰਘਾਪੁਰ ਜਾ ਕੇ ਪਹਿਲਵਾਨੀ ਕਰਨ ਤੋਂ ਪਹਿਲਾਂ ਖ਼ੁਦ ਵੀ ਕੇਸਾਧਾਰੀ ਸੀ।

Dara Singh . Image Source : Google

ਹੋਰ ਪੜ੍ਹੋ : ਮੀਡੀਆ ਕਰਮੀਆਂ ‘ਤੇ ਭੜਕੀ ਕੈਟਰੀਨਾ ਕੈਫ, ਕਿਹਾ ‘ਆਪਣਾ ਕੈਮਰਾ ਪਿੱਛੇ ਰੱਖ ਨਹੀਂ ਤਾਂ…’

ਜਦੋਂ ਉਸ ਨੂੰ ਪਹਿਲਵਾਨੀ ਦਾ ਸ਼ੌਕ ਜਾਗਿਆ ਤਾਂ ਇਹ ਨਹੀਂ ਸੀ ਪਤਾ ਕਿ ਸਿਰ ਦੇ ਵਾਲ ਵੀ ਉਹਦੇ ਲਈ ਰੁਕਾਵਟ ਹੋ ਸਕਦੇ ਹਨ। ਪਹਿਲਵਾਨੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਵਾਲ ਕਟਵਾਉਣੇ ਪਏ ਸਨ । ਉਨ੍ਹਾਂ ਨੇ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ । ਇਸ ਕਿਰਦਾਰ ਨੂੰ ਨਿਭਾਉਣ ਲਈ ਉਨ੍ਹਾਂ ਨੇ 30 ਤੋਂ 33 ਲੱਖ ਰੁਪਏ ਫੀਸ ਲਈ ਸੀ ।

Dara-singh,, Image Source : Google

ਹੋਰ ਪੜ੍ਹੋ : ਬਰਫ਼ ਦੀ ਚਾਦਰ ਨਾਲ ਢਕਿਆ ਸ੍ਰੀ ਹੇਮਕੁੰਟ ਸਾਹਿਬ, ਵੇਖੋ ਮਨਮੋਹਕ ਤਸਵੀਰਾਂ

ਇਸ ਕਿਰਦਾਰ ਨੂੰ ਉਹਨਾਂ ਨੇ ਏਨੀਂ ਸ਼ਿੱਦਤ ਨਾਲ ਨਿਭਾਇਆ ਸੀ ਕਿ ਨੀਂਦ ਵਿੱਚ ਵੀ ਉਹ ਰਾਮਾਇਣ ਦੇ ਡਾਈਲੌਗ ਬੋਲਦੇ ਸਨ । ਇਸ ਗੱਲ ਦਾ ਖੁਲਾਸਾ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਨੇ ਖੁਦ ਕੀਤਾ ਹੈ । ਵਿੰਦੂ ਨੇ ਇੱਕ ਵੈੱਬਸਾਈਟ ਨਾਲ ਗੱਲ ਬਾਤ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ ਹੈ ।ਵਿੰਦੂ ਨੇ ਦੱਸਿਆ ਕਿ ‘ਉਹਨਾਂ ਦੇ ਪਿਤਾ ਅਕਸਰ ਨੀਂਦ ਵਿੱਚ ਰਾਮਾਇਣ ਦੇ ਡਾਈਲੌਗ ਬੜਬੜਾਉਂਦੇ ਸਨ ਤੇ ਉਹਨਾਂ ਦੀ ਮਾਂ ਦਾਰਾ ਸਿੰਘ ਨੂੰ ਅਕਸਰ ਕਹਿੰਦੀ ਸੀ ਕਿ ਇੱਥੇ ਕੋਈ ਰਾਮਾਇਣ ਦੀ ਸ਼ੂਟਿੰਗ ਨਹੀਂ ਚੱਲ ਰਹੀ’ ।

Dara Singh

ਵਿੰਦੂ ਮੁਤਾਬਿਕ ਉਹ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਗੰਭੀਰ ਸਨ । ਇਹੀ ਵਜ੍ਹਾ ਹੈ ਕਿ ਹਨੂੰਮਾਨ ਦਾ ਕਿਰਦਾਰ ਨਿਭਾਉਂਦੇ ਹੋਏ ਉਹ ਨਾਨ ਵੈਜ ਖਾਣਾ ਵੀ ਛੱਡ ਗਏ ਸਨ । ਉਹ ਸਿਰਫ ਜੂਸ ਤੇ ਨਾਰੀਅਲ ਪਾਣੀ ਪੀਂਦੇ ਸਨ । ਵਿੰਦੂ ਨੇ ਦੱਸਿਆ ਕਿ ‘ਜਦੋਂ ਉਹਨਾਂ ਦੇ ਪਿਤਾ ਤੇ ਰਾਮ ਸੀਤਾ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਸ਼ੂਟਿੰਗ ਕਰਕੇ ਬਾਹਰ ਨਿਕਲਦੇ ਸਨ ਤਾਂ ਲੋਕਾਂ ਉਹਨਾਂ ਦੇ ਪੈਰ ਛੂੰਹਦੇ ਸਨ ।

 

 

Related Post