ਜਿੰਨ੍ਹੇ ਦੀ ਆ ਜਾਂਦੀ ਚੱਲਦੀ ਗੱਡੀ ਓਨੇ ਦਾ ਹੋਇਆ ਰੇਸ਼ਮ ਸਿੰਘ ਅਨਮੋਲ ਦਾ ਚਲਾਨ, ਇੰਝ ਕਰ ਰਹੇ ਦਰਦ ਬਿਆਨ, ਦੇਖੋ ਵੀਡੀਓ

By  Aaseen Khan October 3rd 2019 11:23 AM

ਰੇਸ਼ਮ ਸਿੰਘ ਅਨਮੋਲ ਜਿਹੜੇ ਅਕਸਰ ਹੀ ਸਮਾਜ 'ਚ ਚੱਲ ਰਹੇ ਮੁੱਦਿਆਂ ਅਤੇ ਵਿਵਾਦਾਂ 'ਤੇ ਆਪਣੀ ਰਾਏ ਖੁੱਲ੍ਹ ਕੇ ਰੱਖਦੇ ਰਹਿੰਦੇ ਹਨ। ਇੱਕ ਵਾਰ ਫ਼ਿਰ ਰੇਸ਼ਮ ਸਿੰਘ ਅਨਮੋਲ ਆਪਣੇ ਨਵੇਂ ਗੀਤ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾਂ 'ਤੇ ਵਧੇ ਜ਼ੁਰਮਾਨੇ ਕਾਰਨ ਲੋਕਾਂ ਦੇ ਦਰਦ ਨੂੰ ਗੀਤ ਰਾਹੀਂ ਪੇਸ਼ ਕਰ ਰਹੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗੀਤ ਚਲਾਨ ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਰੇਸ਼ਮ ਲੋਕਾਂ ਦੀਆਂ ਤਕਲੀਫ਼ਾਂ ਤੋਂ ਲੈ ਕੇ ਸਰਕਾਰ ਨੂੰ ਵੀ ਘੇਰੇ 'ਚ ਲੈਂਦੇ ਹੋਏ ਸੁਣਾਈ ਦੇ ਰਹੇ ਹਨ।

ਗਾਣੇ ਦੇ ਬੋਲ ਲਿਖੇ ਹਨ ਪੀ.ਐੱਸ.ਚੌਹਾਨ ਨੇ ਅਤੇ ਸੰਗੀਤ ਮਿਊਜ਼ਿਕ ਕਰਿਉ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ ਚਲਾਨ ‘ਤੇ ਇੱਕ ਵੀਡੀਓ ਵੀ ਸਾਂਝੀ ਕਰ ਚੁੱਕੇ ਹਨ,ਜੋ ਕਿ ਇਸੇ ਗੀਤ ਦੇ ਸ਼ੂਟ ਦਾ ਸੀ। ਗਾਣੇ ਦਾ ਵੀਡੀਓ ਚੰਨਦੀਪ ਧਾਲੀਵਾਲ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਖ਼ਾਸ ਕਰਕੇ ਉਹਨਾਂ ਵੱਲੋਂ ਜਿਹੜੇ ਅਜਿਹੇ ਮਹਿੰਗੇ ਚਲਾਨ ਭੁਗਤ ਚੁੱਕੇ ਹਨ।

ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਨੇ ਇਸ ਬੱਚੀ ਦੀ ਤਸਵੀਰ ਸਾਂਝੀ ਕਰ ਵੱਡੀਆਂ ਗੱਡੀਆਂ ਵਾਲਿਆਂ ਨੂੰ ਦਿੱਤੀ ਨਸੀਹਤ

 

View this post on Instagram

 

Challan Katya jauga Bahut jaldi @directorchandeep @itspschauhan @3bukmuzik @muzik_karfew @brar_design_studio

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Sep 25, 2019 at 7:54am PDT

ਦੱਸ ਦਈਏ ਕਿ ਮੋਟਰ ਵਾਹਨ ਐਕਟ ਦੇ ਪਾਸ ਹੋਣ ਤੋਂ ਬਾਅਦ ਜ਼ੁਰਮਾਨਿਆਂ ‘ਚ ਭਾਰੀ ਵਾਧਾ ਹੋਇਆ ਹੈ। ਹੁਣ, ਸੀਟ ਬੈਲਟ ਤੋਂ ਬਿਨਾਂ ਵਾਹਨ ਚਲਾਉਣ ‘ਤੇ 300 ਰੁਪਏ ਦੀ ਬਜਾਏ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।ਦੋਪਹੀਆ ਵਾਹਨ’ ਤੇ ਟ੍ਰਿਪਲ ਸਵਾਰੀ ਕਰਨ ‘ਤੇ ਇਸ ਦੀ ਕੀਮਤ 100 ਰੁਪਏ ਦੀ ਥਾਂ 1000 ਰੁਪਏ ਹੋਵੇਗੀ। ਇਸੇ ਤਰ੍ਹਾਂ ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣ’ ‘ਤੇ 1000 ਰੁਪਏ ਅਤੇ ਲਾਇਸੈਂਸ ਦੇਣੇ ਪੈਣਗੇ।

Related Post