ਪਾਣੀ ਉਤਰਨ ਤੋਂ ਬਾਅਦ ਪਿੰਡਾਂ 'ਚ ਹੋਏ ਨੁਕਸਾਨ ਤੋਂ ਜਾਣੂ ਕਰਵਾ ਰਹੇ ਨੇ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ
ਪੰਜਾਬ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਵਾਪਿਸ ਮੁੜਨ ਲੱਗਿਆ ਹੈ। ਪੀੜਤ ਲੋਕਾਂ ਦੀ ਜ਼ਿੰਦਗੀ ਵਾਪਿਸ ਲੀਹ 'ਤੇ ਲਿਆਉਣ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਜੱਦੋ ਜਹਿਦ 'ਚ ਲੱਗੀਆਂ ਹੋਈਆਂ ਹਨ ਉੱਥੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਸਰਾਹੁਣ ਯੋਗ ਕੰਮ ਇਹਨਾਂ ਹੜ੍ਹਾਂ ਦੌਰਾਨ ਕੀਤਾ ਹੈ। ਇਹਨਾਂ 'ਚ ਹੀ ਇੱਕ ਨਾਮ ਹੈ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਪਿਛਲੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਨੂੰ ਵੀਡੀਓ ਰਾਹੀਂ ਸਭ ਦੇ ਸਾਹਮਣੇ ਰੱਖ ਰਹੇ ਹਨ।
View this post on Instagram
ਜੀ ਹਾਂ ਰੇਸ਼ਮ ਸਿੰਘ ਅਨਮੋਲ ਹੜ੍ਹ ਨਾਲ ਨੁਕਸਾਨੇ ਗਏ ਇੱਕ ਪਿੰਡ 'ਚ ਪਹੁੰਚੇ ਹਨ ਜਿੱਥੇ ਉਹ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਇਸ ਪਿੰਡ 'ਚ ਤਕਰੀਬਨ 7-8 ਫੁੱਟ ਤੱਕ ਪਾਣੀ ਭਰ ਚੁੱਕਿਆ ਸੀ ਜਿਸ ਨਾਲ ਲੋਕਾਂ ਦੇ ਪਸ਼ੂ, ਘਰ ਦਾ ਸਾਮਾਨ ਅਤੇ ਹੋਰ ਵੀ ਬਹੁਤ ਕੁਝ ਇਹਨਾਂ ਹੜ੍ਹਾਂ 'ਚ ਬਰਬਾਦ ਹੋ ਗਿਆ ਹੈ।
View this post on Instagram
ਰੇਸ਼ਮ ਸਿੰਘ ਅਨਮੋਲ ਨੇ ਇਹ ਵੀਡੀਓ ਸਾਂਝੀ ਕਰਕੇ ਹਰ ਕਿਸੇ ਨੂੰ ਜਿੰਨ੍ਹੀ ਹੋ ਸਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਹੜ੍ਹ ਕਾਰਨ ਪੰਜਾਬ ਦੇ ਦੁਆਬਾ ਦੇ ਇਲਾਕਿਆਂ ਦੇ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ ਹੈ। ਖਾਲਸਾ ਏਡ ਵਰਗੀਆਂ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ 'ਚ ਲੱਗੀਆਂ ਹੋਈਆਂ ਹਨ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮਦਦ ਲਈ ਅੱਗੇ ਆਏ ਹਨ।