ਜਲੰਧਰ ਤੇਂਦੂਆ ਮਾਮਲਾ - ਜੇ ਕਿਸੇ ਯੌਰਪ ਦੇਸ਼ 'ਚ ਹੁੰਦਾ ਗੋਰਿਆਂ ਨੇ 10 ਮਿੰਟ ਲੌਣੇ ਸੀ ਫੜਨ ਨੂੰ - ਰੇਸ਼ਮ ਸਿੰਘ ਅਨਮੋਲ

By  Aaseen Khan February 1st 2019 12:43 PM

ਜਲੰਧਰ ਦੇ ਲੰਮਾ ਪਿੰਡ 'ਚ ਆਏ ਤੇਂਦੂਏ ਬਾਰੇ ਰੇਸ਼ਮ ਸਿੰਘ ਅਨਮੋਲ ਨੇ ਕਹੀਆਂ ਇਹ ਗੱਲਾਂ, ਵੀਡੀਓ ਕੀਤਾ ਸਾਂਝਾ : ਬੀਤੇ ਦਿਨ ਜਲੰਧਰ ਦੇ ਪਿੰਡ ਲੰਮਾ 'ਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਪਿੰਡ 'ਚ ਇੱਕ ਤੇਂਦੂਆ ਵੇਖਿਆ ਗਿਆ।ਇਸ ਤੇਂਦੂਆ ਨੂੰ ਘੁੰਮਦੇ ਵੇਖ ਲੋਕ ਵੀ ਇਧਰ ਉੱਧਰ ਭੱਜ ਰਹੇ ਹਨ। ਮੁਹੱਲਾ ਵਾਸੀਆਂ ਦੇ ਅਨੁਸਾਰ ਤੇਂਦੂਆ ਆਵਾਰਾ ਕੁੱਤਿਆ ਨਾਲ ਵੀ ਭਿੜਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

ਇੰਨ੍ਹਾਂ ਹੀ ਨਹੀਂ ਕਈ ਲੋਕ ਵੀ ਇਸ ਤੇਂਦੂਏ ਕਾਰਣ ਜ਼ਖਮੀ ਹੋ ਗਏ। ਤਕਰੀਬਨ 11 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਤੇਂਦੂਏ 'ਤੇ ਕਾਬੂ ਪਾਇਆ ਗਿਆ। ਤੇਂਦੂਏ ਦੀਆਂ ਪਿੰਡ 'ਚ ਭੱਜਦੇ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿੰਨ੍ਹਾਂ 'ਚ ਤੇਂਦੂਆ ਲੋਕਾਂ 'ਤੇ ਹਮਲਾ ਕਰਦਾ ਹੋਇਆ ਵੀ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

Resham Singh Anmol on leopard in Jalandhar 's village lamma Resham Singh Anmol

ਉਹਨਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਕਿਸੇ ਯੌਰਪ ਕੰਟਰੀ 'ਚ ਹੁੰਦਾ ਗੋਰਿਆਂ ਨੇ ਬੇਹੋਸ਼ੀ ਵਾਲਾ ਇੰਜੈਕਸ਼ਨ ਲਾਕੇ 10 ਮਿੰਟ ਲੌਣੇ ਸੀ ਅਤੇ ਪਬਲਿਕ ਨੇ ਸ਼ੋਰ ਵੀ ਨਹੀਂ ਸੀ ਪਾਉਣਾ। ਸ਼ੁਕਰ ਹੈ ਰੱਬ ਦਾ 5 ਬੰਦੇ ਇੰਜਰਡ ਹੀ ਹੋਏ ਨੇ ਜ਼ਿਆਦਾ ਵੱਡੀ ਅਣਹੋਣੀ ਵੀ ਹੋ ਸਕਦੀ ਸੀ। ਲੋਕਾਂ ਨੂੰ ਮਜ਼ਾਕ ਲੱਗਦਾ ਜਿੰਨ੍ਹਾਂ ਨਾਲ ਬੀਤੀ ਉਹਨਾਂ ਨੂੰ ਪੁੱਛ ਕੇ ਦੇਖੋ।' ਇਸ ਤੋਂ ਇਲਾਵਾ ਰੇਸ਼ਮ ਸਿੰਘ ਅਨਮੋਲ ਨੇ ਅਣਪ੍ਰੋਫੈਸ਼ਨਲ ਦੇ ਨਾਲ ਫਾਰੈਸਟ ਡਿਪਾਰਟਮੈਂਟ ਦਾ ਹੈਸ਼ ਟੈਗ ਵੀ ਦਿੱਤਾ।

ਹੋਰ ਵੇਖੋ : ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

 

View this post on Instagram

 

ਲੇਖਾ ਦੇਣਾ ਹੈ ਜੇ ਉਸ ਰੱਬ ਨੂੰ ਰੋਹਬ ਦੁਨੀਆਂ ਦਾ ਕਿਉਂ ਝੱਲਿਏ ... #keepLoving #DifferentJatt next song #ViyahWaliJodi very soon ...

A post shared by Resham Anmol (ਰੇਸ਼ਮ ਅਨਮੌਲ) (@reshamsinghanmol) on Jan 27, 2019 at 9:54pm PST

ਰੇਸ਼ਮ ਸਿੰਘ ਅਨਮੋਲ ਦਾ ਇਹ ਬਿਆਨ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ ਹੈ। ਉਹਨਾਂ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਰੇਸ਼ਮ ਸਿੰਘ ਅਨਲੋਮ ਪਹਿਲਾਂ ਵੀ ਸਟੇਜਾਂ ਤੋਂ ਅਤੇ ਆਪਣੇ ਸ਼ੋਸ਼ਲ ਮੀਡੀਆ 'ਤੇ ਅਜਿਹੇ ਮੁੱਦਿਆਂ ਬਾਰੇ ਬੇਬਾਕ ਆਪਣੀ ਰਾਏ ਰੱਖਦੇ ਰਹਿੰਦੇ ਹਨ।

Related Post