ਰੇਸ਼ਮ ਸਿੰਘ ਅਨਮੋਲ ਇੰਝ ਕਰਦੇ ਨੇ ਗਾਇਕੀ ਦਾ ਰਿਆਜ਼, ਵੀਡੀਓ ਹੋ ਰਿਹਾ ਹੈ ਵਾਇਰਲ
ਰੇਸ਼ਮ ਸਿੰਘ ਅਨਮੋਲ ਇੰਝ ਕਰਦੇ ਨੇ ਗਾਇਕੀ ਦਾ ਰਿਆਜ਼, ਵੀਡੀਓ ਹੋ ਰਿਹਾ ਹੈ ਵਾਇਰਲ : ਰੇਸ਼ਮ ਸਿੰਘ ਅਨਮੋਲ ਜਿੰਨ੍ਹਾਂ ਨੂੰ ਪੰਜਾਬ ਦਾ 'ਕਿੰਗ ਆਫ਼ ਸਟੇਜ' ਵੀ ਕਿਹਾ ਜਾਂਦਾ ਹੈ। ਉਹਨਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਉਹ ਇਸ ਲਈ ਕਿਉਂਕਿ ਰੇਸ਼ਮ ਆਪਣੀ ਗਾਇਕੀ ਨੂੰ ਸਮਾਂ ਕੱਢ ਕੇ ਤਰਾਸ਼ਦੇ ਹੀ ਰਹਿੰਦੇ ਹਨ। ਜੀ ਹਾਂ ਉਹਨਾਂ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾਂ ਕੀਤਾ ਹੈ ਜਿਸ 'ਚ ਰੇਸ਼ਮ ਸਿੰਘ ਅਨਮੋਲ ਰਿਆਜ਼ ਕਰਦੇ ਨਜ਼ਰ ਆ ਰਹੇ ਹਨ। ਉਹ ਤਬਲੇ ਅਤੇ ਹਾਰਮੋਨੀਅਮ 'ਤੇ ਪੰਜਾਬ ਦਾ ਪ੍ਰਸਿੱਧ ਗੀਤ 'ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਵਾਵਾਂ' ਗਾਉਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਇਸ ਤੋਂ ਪਹਿਲਾਂ ਵੀ ਰੇਸ਼ਮ ਸਿੰਘ ਅਨਮੋਲ ਆਪਣੇ ਸਰੋਤਿਆਂ ਲਈ ਅਜਿਹੀਆਂ ਕਈ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ। ਜਿਸ 'ਚ ਉਹ ਆਪਣੀ ਸ਼ਾਨਦਾਰ ਗਾਇਕੀ ਦਾ ਸਬੂਤ ਦਿੰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਸਮਾਜਿਕ ਮੁੱਦਿਆਂ 'ਤੇ ਵੀ ਬੇਬਾਕ ਆਪਣੀ ਰਾਏ ਰੱਖਣ ਵਾਲੇ ਰੇਸ਼ਮ ਸਿੰਘ ਅਨਮੋਲ ਹੋਰਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਹੋਰ ਵੇਖੋ : ਗਾਇਕ ਹਰਜੋਤ ਗੀਤ 'ਚਰਚਾ-ਦ ਫੇਮ' ਨਾਲ ਜਲਦ ਆਉਣਗੇ ਚਰਚਾ 'ਚ
View this post on Instagram
ਰੇਸ਼ਮ ਅਨਮੋਲ ਕਈ ਹਿੱਟ ਗੀਤ ਪੰਜਾਬੀਆਂ ਲਈ ਗਾ ਚੁੱਕੇ ਹਨ ਜਿੰਨ੍ਹਾਂ 'ਚ ਨਾਗਣੀ, ਭਾਬੀ ਥੋਡੀ ਐਂਡ ਆ, ਵਿਆਹ ਵਾਲੀ ਜੋੜੀ, ਕੰਗਣਾ, ਚੇਤੇ ਕਰਦਾ, ਰਾਹੂ ਕੇਤੂ ਆਦਿ ਵਰਗੇ ਗੀਤ ਸ਼ਾਮਿਲ ਹਨ। ਉਹਨਾਂ ਦੇ ਸਾਰੇ ਹੀ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾਂਦਾ ਹੈ।ਰੇਸ਼ਮ ਅਨਮੋਲ ਪੰਜਾਬੀ ਰੈਪ ਸਟਾਰ ਬੋਹੇਮੀਆ ਨਾਲ ਜਲਦ 'ਗੋਲਡਨ ਡਾਂਗ' ਗੀਤ ਲੈ ਕੇ ਆਉਣ ਵਾਲੇ ਹਨ, ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।