ਤਿੰਨ ਸਾਲਾਂ ਦੀ ਉਮਰ 'ਚ ਰੇਸ਼ਮ ਸਿੰਘ ਅਨਮੋਲ ਦੇ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਸਾਇਆ, ਪਾਈ ਭਾਵੁਕ ਪੋਸਟ 

By  Rupinder Kaler June 18th 2019 10:39 AM

ਚੇਤੇ ਕਰਦਾ, ਸਨੈਪ ਚੈਟ ਤੇ ਨਾਗਣੀ ਵਰਗੇ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਗਾਇਕੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਹੈ । ਪਰ ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਸਿੰਘ ਅਨਮੋਲ ਤੇ ਉਹਨਾਂ ਦੇ ਪਰਿਵਾਰ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਕਿਉਂਕਿ ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।

https://www.instagram.com/p/Bx-BXN-ngu4/

ਇਸ ਗੱਲ ਦਾ ਖੁਲਾਸਾ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਟਾਗ੍ਰਾਮ ਤੇ ਦੋ ਤਸਵੀਰਾਂ ਸ਼ੇਅਰ ਕਰਕੇ ਕੀਤਾ ਹੈ । ਉਹਨਾਂ ਨੇ ਆਪਣੇ ਭਰਾਵਾਂ ਤੇ ਮਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ਕਿ 'ਉਸ ਨੇ ਕਦੇ ਵੀ ਪਾਪਾ ਸ਼ਬਦ ਵਰਤ ਕੇ ਨਹੀਂ ਦੇਖਿਆ ਕਿਉਂਕਿ ਜਿਸ ਸਮੇਂ ਉਹ ਤਿੰਨ ਸਾਲਾਂ ਦੇ ਸਨ । ਉਸ ਸਮੇਂ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ । ਇਸ ਲਈ ਉਸ ਦੇ ਭਰਾ ਤੇ ਮਾਂ ਹੀ ਪਿਤਾ ਹਨ। ਇਸ ਦੇ ਨਾਲ ਹੀ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ਹੈ ਕਿ ਜੇਕਰ ਉਹਨਾਂ ਦੇ ਪਿਤਾ ਅੱਜ ਇਸ ਦੁਨੀਆਂ ਤੇ ਹੁੰਦੇ ਤਾਂ ਉਹ ਬਹੁਤ ਖੁਸ਼ ਹੁੰਦੇ । '

https://www.instagram.com/p/Byxh0LBHuvc/

ਰੇਸ਼ਮ ਸਿੰਘ ਅਨਮੋਲ ਵੱਲੋਂ ਸ਼ੇਅਰ ਕੀਤੀ ਇਹ ਪੋਸਟ ਬਹੁਤ ਹੀ ਭਾਵੁਕ ਹੈ । ਰੇਸ਼ਮ ਸਿੰਘ ਅਨਮੋਲ ਦਾ ਇਹ ਦਰਦ ਉਹ ਲੋਕ ਹੀ ਸਮਝ ਸਕਦੇ ਹਨ । ਜਿਨ੍ਹਾਂ ਨੇ ਇਸ ਦਰਦ ਨੂੰ ਹੰਡਾਇਆ ਹੈ ।

Related Post